ਚੰਡੀਗੜ੍ਹ ਕੋਰਟ ਕੰਪਲੈਕਸ 'ਚੋਂ ਬਰਾਮਦ ਹੋਏ ਸ਼ੱਕੀ ਟਿਫ਼ਨ 'ਚੋਂ ਮਿਲਿਆ...
ਰਵੀ ਜੱਖੂ
ਚੰਡੀਗੜ੍ਹ, 24 ਜਨਵਰੀ 2023 - ਚੰਡੀਗੜ੍ਹ ਕੋਰਟ ਕੰਪਲੈਕਸ ਵਿਚ ਵਿਚੋਂ ਸਰਚ ਆਪਰੇਸ਼ਨ ਦੇ ਦੌਰਾਨ ਸ਼ੱਕੀ ਬੈਗ ਮਿਲਣ ਦੀ ਸੂਚਨਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ, ਉਕਤ ਬੈਗ ਵਿਚ ਟਿਫ਼ਨ ਅਤੇ ਇੱਕ ਪਾਣੀ ਦੀ ਬੋਤਲ ਸੀ। ਟਿਫ਼ਨ ਖੋਲ੍ਹਣ ਮਗਰੋਂ ਉਹਦੇ ਵਿਚੋਂ ਖਾਣਾ ਨਿਕਲਿਆ ਹੈ।
ਦੱਸ ਦਈਏ ਕਿ ਕੋਰਟ ਕੰਪਲੈਕਸ ਵਿੱਚ ਪੌਣੇ ਇੱਕ ਵਜੇ ਦੇ ਕਰੀਬ ਬੰਬ ਦੀ ਅਫ਼ਵਾਹ ਕਾਰਨ ਦਹਿਸ਼ਤ ਦਾ ਮਾਹੌਲ ਸੀ। ਚੰਡੀਗੜ੍ਹ ਕੋਰਟ ਕੰਪਲੈਕਸ ਪੁੱਜੇ ਚੰਡੀਗੜ੍ਹ ਦੀ ਐਸਐਸਪੀ ਮਨੀਸ਼ਾ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਰਿਆਣਾ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਸੀ।
Live Video- Chandigarh ਕੋਰਟ ਕੰਪਲੈਕਸ 'ਚ ਮਿਲੇ ਬੰਬ ਬਾਰੇ ਕੀ ਬੋਲੇ Manisha Chaudhary
Live Video- Chandigarh ਕੋਰਟ ਕੰਪਲੈਕਸ 'ਚ ਮਿਲੇ ਬੰਬ ਬਾਰੇ ਕੀ ਬੋਲੇ Manisha Chaudhary
ਜਦੋਂ ਚੰਡੀਗੜ੍ਹ 43 ਕੋਰਟ ਕੰਪਲੈਕਸ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਟੀਮ ਨੂੰ ਇੱਕ ਕੈਰੀ ਬੈਗ ਮਿਲਿਆ ਜਿਸ ਵਿੱਚ ਇੱਕ ਟਿਫ਼ਨ ਅਤੇ ਇੱਕ ਪਾਣੀ ਦੀ ਬੋਤਲ ਸੀ। ਪੁਲਿਸ ਮੁਤਾਬਿਕ, ਟਿਫ਼ਨ ਨੂੰ ਖੋਲ੍ਹਣ ਤੇ ਉਹਦੇ ਵਿੱਚੋਂ ਖਾਣਾ ਨਿਕਲਿਆ ਹੈ।
Live Video- Chandigarh ਕੋਰਟ ਕੰਪਲੈਕਸ 'ਚ ਮਿਲੇ ਬੰਬ ਬਾਰੇ ਕੀ ਬੋਲੇ Manisha Chaudhary