ਚੀਫ ਇੰਜੀਨੀਅਰ ਹਿਰਾਸਤ 'ਚ ਲਿਆ
ਚੰਡੀਗੜ੍ਹ, 24 ਜਨਵਰੀ 2023 - 12 ਸਾਲ ਪੁਰਾਣੇ ਕੇਸ ਵਿੱਚ ਨਹਿਰਾਂ ਦੇ ਚੀਫ ਇੰਜਨੀਅਰ ਸ਼ੰਮੀ ਸਿੰਗਲਾ ਨੂੰ ਕਿਸੇ ਏਜੰਸੀ ਨੇ ਹਿਰਾਸਤ ਵਿਚ ਲਿਆ ਹੈ।
ਸੂਤਰਾਂ ਅਨੁਸਾਰ ਏਜੰਸੀ ਚੰਡੀਗੜ੍ਹ ਦੇ ਸੈਕਟਰ 18 ਸਥਿਤ ਜਲ ਸਰੋਤ ਵਿਭਾਗ ਕੋਲ ਪੁੱਜੀ ਅਤੇ ਅਧਿਕਾਰੀ ਨੂੰ ਉਨ੍ਹਾਂ ਦੇ ਨਾਲ ਆਪਣੀ ਗੱਡੀ ਵਿੱਚ ਬੈਠਣ ਲਈ ਕਿਹਾ ਅਤੇ ਚੀਫ ਇੰਜਨੀਅਰ ਦੇ ਡਰਾਈਵਰ ਨੂੰ ਉਨ੍ਹਾਂ ਦਾ ਪਿੱਛਾ ਨਾ ਕਰਨ ਦੀ ਹਦਾਇਤ ਕੀਤੀ।
ਦੱਸਣਾ ਬਣਦਾ ਹੈ ਕਿ, ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ, ਸ਼ੰਮੀ ਨੂੰ ਕਿਸ ਏਜੰਸੀ ਨੇ ਗ੍ਰਿਫਤਾਰ ਕੀਤਾ, ਕਿਉਂਕਿ ਵਿਜੀਲੈਂਸ ਸ਼ੰਮੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਸਵੀਕਾਰ ਨਹੀਂ ਰਹੀ।