ਮੁੰਬਈ ਵਿਖੇ ਮਾਨ ਨੇ ਕੀਤੀ ਟਾਟਾ ਗਰੁੱਪ ਦੇ ਅਫ਼ਸਰਾਂ ਨਾਲ ਮੁਲਾਕਾਤ, ਲੁਧਿਆਣਾ 'ਚ 2600 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਪਲਾਂਟ
ਚੰਡੀਗੜ੍ਹ, 24 ਜਨਵਰੀ 2023 - ਅੱਜ ਮੁੰਬਈ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਟਾ ਗਰੁੱਪ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਉੱਥੇ ਇੱਕ ਖੁਸ਼ਖਬਰੀ ਮਿਲੀ ਕਿ Tata Steel Ltd ਦਾ ਦੇਸ਼ ਦਾ ਦੂਜਾ ਸਭਤੋਂ ਵੱਡਾ ਪਲਾਂਟ ਜੋ ਕਿ ਲੁਧਿਆਣਾ ਵਿਖੇ ਹੋਵੇਗਾ...ਉਸਦਾ ਕੰਮ ਅੱਜ ਹੀ ਸ਼ੁਰੂ ਹੋਇਆ ਹੈ ਤੇ ਬਹੁਤ ਜਲਦ ਇਹ ਪਲਾਂਟ ਬਣ ਕੇ ਤਿਆਰ ਹੋਵੇਗਾ। ਇਹ 2600 ਪਲਾਂਟ ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ।
ਇਸ ਪਲਾਂਟ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਜਲਦ ਹੀ ਇਹ ਪਲਾਂਟ ਬਣ ਕੇ ਹੋ ਤਿਆਰ ਜਾਏਗਾ।