ਉੱਘੇ ਸਮਾਜ ਸੇਵੀ ਬਿਕਰਮਜੀਤ ਸਿੰਘ 26 ਜਨਵਰੀ ਨੂੰ ਹੋਣਗੇ ਸਨਮਾਨਿਤ
ਬਾਬੂਸ਼ਾਹੀ ਬਿਊਰੋ
ਪਟਿਆਲਾ, 25 ਜਨਵਰੀ 2023- ਉੱਘੇ ਸਮਾਜ ਸੇਵੀ ਅਤੇ ਪਟਿਆਲਾ ਤੋਂ ਬਾਬੂਸਾਹੀ ਦੇ ਰਿਪੋਰਟਰ ਬਿਕਰਮਜੀਤ ਸਿੰਘ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਨਮਾਨ ਹੋਣ ਜਾ ਰਿਹਾ ਹੈ। ਦੱਸ ਦਈਏ ਕਿ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਚ ਵੱਖ ਵੱਖ ਖੇਤਰ ਵਿਚ ਸਮਾਜ ਸੇਵਾ ਪੱਖੋ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਪਿਛਲੇ ਵੀਹ ਸਾਲ ਤੋਂ ਏਡਜ਼ ਜਾਗਰੂਕਤਾ ਲਈ ਸਮਾਜ ਸੇਵਾ ਦੇ ਕਾਰਜ ਕਰ ਰਹੇ ਸਮਾਜ ਸੇਵੀ ਤੇ ਪਟਿਆਲਾ ਤੋਂ ਬਾਬੂਸਾਹੀ ਦੇ ਰਿਪੋਰਟਰ ਬਿਕਰਮਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਬਿਕਰਮਜੀਤ ਸਿੰਘ 1 ਦਸੰਬਰ ਅੰਤਰਰਾਸ਼ਟਰੀ ਏਡਜ ਦਿਵਸ ਨੂੰ ਪਿਛਲੇ ਵੀਹ ਸਾਲਾਂ ਤੋਂ ਮਨਾਉਦੇ ਹੋਏ ਸਕੂਲਾਂ ਕਾਲਜਾਂ ਪਬਲਿਕ ਥਾਵਾਂ ਤੇ ਰੈਲੀਆਂ ਕਰਦੇ ਸੈਮੀਨਾਰ ਕਰਵਾਉਂਦੇ ਹਨ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ।