ਸਿਵਲ ਸਰਜਨ ਵੱਲੋ ਅੱਜ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਅਚਨਚੇਤ ਦੋਰਾ
ਆਮ ਆਦਮੀ ਕਲੀਨੀਕਾਂ ਦਾ ਖਾਸ ਤੋਰ ਤੇ ਜਾਇਜਾ ਲਿਆ ਗਿਆ
ਜਲਦ ਤੋਂ ਜਲਦ ਗਰਭਵਤੀ ਅੋਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ
ਗਰਭਵਤੀ ਔਰਤਾਂ ਅਤੇ ਬੱਚਿਆਂ ਦੀ 100 ਪ੍ਰਤੀਸ਼ਤ ਰਜਿਸਟੇ੍ਸ਼ਨ ਆਰ.ਸੀ.ਐੱਚ ਪੋਰਟਲ ਤੇ ਚੜਾਉਣਾ ਯਕੀਨੀ ਬਣਾਈ ਜਾਵੇ
ਸਿਹਤ ਕਰਮਚਾਰੀ ਲੋਕਾ ਦਾ ਰੁਝਾਅ ਸਰਕਾਰੀ ਸਿਹਤ ਸੰਸਥਾਵਾ ਵੱਲ ਖਿਚਨ ਵਿੱਚ ਯੋਗਦਾਨ ਪਾਉਣ।
ਫਤਿਹਗੜ ਸਾਹਿਬ/ਬੱਸੀ ਪਠਾਣਾ ,25 ਜਨਵਰੀ 2023 : ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਵੱਲੋ ਅੱਜ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਅਚਨਚੇਤ ਦੋਰਾ ਕਰ ਸਮੂਹ ਸਟਾਫ ਨੂੰ ਡਿਉਟੀ ਤੇ ਹਾਜਰ ਹੋਣ ਅਤੇ ਲੋਕਾ ਨੂੰ ਵਧਿਆ ਸਿਹਤ ਸੇਵਾਵਾਂ ਦੇਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੋਕੇ ਤੇ ਉਨ੍ਹਾਂ ਨੇ ਵੱਖ ਵੱਖ ਸੇਵਾਵਾ ਜਿਂਵੇ ਕਿ ਮਾਂ ਅਤੇ ਬੱਚਿਆ ਦੀ ਦੇਖਭਾਲ ਲਈ ਜਲਦ ਤੋਂ ਜਲਦ ਗਰਭਵਤੀ ਅੋਰਤਾਂ ਦੀ ਰਜਿਸਟ੍ਰੇਸ਼ਨ,ਹਾਈ ਰਿਸਕ ਗਰਭਵਤੀ ਅੋਰਤਾ ਦੀ ਲਿਸਟ ਨੂੰ ਮਨਟੇਨ ਕਰਨ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਸਿਹਤ ਸੇਵਾਵਾਂ ਦੇਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚੇ ਨੂੰ ਬੀ.ਸੀ.ਜੀ ਦਾ ਟੀਕਾ ਲਗਾਉਣ ਅਤੇ ਉਨ੍ਹਾਂ ਨਵਜਨਮੇ ਬੱਚਿਆ ਦਾ ਸਪੂੰਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ।ਆਰ.ਸੀ.ਐੱਚ ਪੋਰਟਲ ਸੰਬਧੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ 100 ਪ੍ਰਤੀਸ਼ਤ ਰਜਿਸਟੇ੍ਸ਼ਨ ਆਰ.ਸੀ.ਐੱਚ ਪੋਰਟਲ ਤੇ ਚੜਾਉਣਾ ਯਕੀਨੀ ਬਣਾਈ ਜਾਵੇ। ਗੈਰਸੰਚਾਰੀ ਰੋਗਾ ਦੀ ਜਾਣਕਾਰੀ ਲੈਦਿਂਆ ਉਨ੍ਹਾਂ ਕਿਹਾ ਕਿ ਲੋਕਾ ਨੂੰ ਦੱਸਿਆ ਜਾਵੇ ਕਿ ਹੈਲਥ ਐਂਡ ਵੈਲਨੈਸ ਸੈਂਟਰ ਤੇ ਦਵਾਈਆਂ ਉਪਲਬਧ ਹਨ ਅਤੇ ਉਨ੍ਹਾਂ ਨੂੰ ਬਲਡਪ੍ਰੈਸ਼ਰ ਜਾਂ ਸ਼ੂਗਰ ਦੀ ਦਵਾਈਆਂ ਲਈ ਬਾਹਰ ਭਟਕਨ ਦੀ ਲੋੜ ਨਹੀ ਹੈ ਅਤੇ ਇਹ ਦਵਾਈਆਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੀ ਹੀ ਸਰਕਾਰੀ ਸੰਸਥਾ ਵਿੱਚ ਮੁਫਤ ਮਿਲ ਰਹੀ ਹੈ। ਡਾ. ਵਿਜੈ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਲੋਕਾ ਨੂੰ ਵਧਿਆ ਸੇਵਾਵਾ ਦੇਣ ਅਤੇ ਸਰਕਾਰ ਵੱਲੋ ਦਿੱਤਿਆ ਜਾ ਰਹੀ ਸਿਹਤ ਸੁਵਿਧਾਵਾਂ ਬਾਰੇ ਲੋਕਾ ਨੂੰ ਜਾਗਰੂਕ ਕਰ ਲੋਕਾ ਦਾ ਰੁਝਾਅ ਸਰਕਾਰੀ ਸਿਹਤ ਸੰਸਥਾਵਾ ਵੱਲ ਖਿਚਨ ਵਿੱਚ ਯੋਗਦਾਨ ਪਾਉਣ। ਡਾ. ਵਿਜੈ ਕੁਮਾਰ ਵੱਲੋ ਇਸ ਮੋਕੇ ਤੇ ਆਮ ਆਦਮੀ ਕਲੀਨੀਕਾਂ ਦਾ ਖਾਸ ਤੋਰ ਤੇ ਜਾਇਜਾ ਲਿਆ ਗਿਆ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਆਮ ਆਦਮੀ ਕਲੀਨੀਕਾਂ ਦੀ ਗਤੀਵਿਧੀਆ ਸੰਬਧੀ ਜਾਣਕਾਰੀ ਸਾਂਝੀ ਕਰਦੇ ਰਹਿਣ।