ਕਾਲਜ ਬੇਨੜਾ ਦੇ ਪ੍ਰਿੰਸੀਪਲ ਦਾ ਕਾਰਜਭਾਰ ਡਾ. ਪਰਮਜੀਤ ਕੌਰ ਨੇ ਸੰਭਾਲਿਆ
ਦਲਜੀਤ ਕੌਰ
ਧੂਰੀ, 25 ਜਨਵਰੀ, 2023 : ਯੂਨੀਵਰਸਟੀ ਕਾਲਜ ਬੇਨੜਾ ਦੇ ਇੰਚਾਰਜ/ਪ੍ਰਿੰਸੀਪਲ ਵਜੋਂ ਡਾ ਪਰਮਜੀਤ ਕੌਰ ਨੇ ਅੱਜ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੌਂਪਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਅਤੇ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਮੂਹ ਸਟਾਫ਼ ਦੇ ਨਾਲ ਮਿਲ ਕੇ ਕਾਲਜ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ। ਇਸ ਸਮੇਂ ਸਮੂਹ ਅਧਿਆਪਨ ਅਤੇ ਗੈਰ ਅਧਿਆਪਨ ਸਟਾਫ਼ ਹਾਜ਼ਰ ਸੀ।