ਰੋਟਰੀ ਕਲੱਬ ਫਰੀਦਕੋਟ ਵਲੋਂ ਮਰੀਜ਼ਾਂ ਨੂੰ ਰਾਸ਼ਨ ਅਤੇ ਗਰਮ ਕੱਪੜੇ ਵੰਡੇ ਗਏ
ਮਾਨਵਤਾ ਦੀ ਸੇਵਾ ਹੀ ਇਨਸਾਨੀਅਤ ਦੀ ਸੱਚੀ ਸੇਵਾ ਹੈ : ਆਰਸ਼ ਸੱਚਰ
ਮਨਜੀਤ ਸਿੰਘ ਢੱਲਾ
ਫ਼ਰੀਦਕੋਟ,29 ਜਨਵਰੀ 2023 : ਸਮਾਜ ਸੇਵਾ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਰੋਟਰੀ ਕਲੱਬ ਫਰੀਦਕੋਟ ਵਲੋਂ ਸਿਵਲ ਹਸਪਤਾਲ ਫਰੀਦਕੋਟ ਦੇ ਟੀ.ਬੀ ਵਾਰਡ ਦੇ ਮਰੀਜ਼ਾਂ ਨੂੰ ਰਾਸ਼ਨ ਅਤੇ ਗਰਮ ਕੱਪੜੇ ਦਿੱਤੇ ਗਏ। ਕਲੱਬ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਰਾਜੇਸ਼ ਰਿਹਾਨ ਵਲੋਂ ਆਪਣੇ ਜਨਮ ਦਿਵਸ ਮੌਕੇ ਇਹ ਸ਼ੁਭ ਕਾਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸ਼ੁਭ ਕਾਰਜ ਕਰਨ ਲਈ ਮੈਂ ਰਾਜੇਸ਼ ਰਿਹਾਨ ਜੀ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਖ਼ਜਾਨਚੀ ਪਵਨ ਵਰਮਾ, ਕੁਨਾਲ ਅਸੀਜਾ,ਧਨਿਕਸ਼ਾ, ਅਤੇ ਅਰਮਾਨ ਤੋਂ ਇਲਾਵਾ ਡਾ: ਮਨਦੀਪ ਕੌਰ ਜਿਲ੍ਹਾ ਸਹਾਇਕ ਸਿਵਲ ਸਰਜਨ ਤੇ ਜਿਲ੍ਹਾ ਟੀ.ਬੀ ਅਫਸਰ, ਡਾ: ਪ੍ਰੀਤੀ ਗੋਇਲ ਐਮਊਟੀਬੀ, ਡਾ: ਹਰਮੀਤ ਸਿੰਘ, ਹਰਿੰਦਰ ਸਿੰਘ, ਸੋਹਣ ਸਿੰਘ, ਹਰਮਨਦੀਪ, ਗੁਲਸ਼ਨ ਕੁਮਾਰ, ਖੁਸ਼ਦੀਪ ਮੋਂਗੀ, ਰਾਜਮੀਤ ਸਿੰਘ, ਨਵਦੀਪ ਖਹਿਰਾ, ਅਤੇ ਹਰਪ੍ਰੀਤ ਕੌਰ ਹਾਜ਼ਰ ਸਨ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਕਲੱਬ ਵਲੋਂ ਲੋੜਵੰਦ ਲੋਕਾਂ ਲਈ ਇਹ ਸ਼ੁਭ ਕਾਰਜ ਭਵਿੱਖ ਵਿਚ ਵੀ ਜਾਰੀ ਰਹਿਣਗੇ। ਉਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸੱਚੀ ਇਨਸਾਨੀਅਤ ਦੀ ਸੇਵਾ ਹੈ ਜਿਸ ਨੂੰ ਕਰਨਾ ਸਾਡਾ ਫਰਜ਼ ਹੈ।