ਮੋਹਾਲੀ ਬਾਰਡਰ 'ਤੇ ਕੌਮੀ ਇਨਸਾਫ਼ ਮੋਰਚੇ 'ਚ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ
ਹਰਸ਼ਬਾਬ ਸਿੱਧੂ
ਮੋਹਾਲੀ ,29 ਜਨਵਰੀ 2023 : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ 7 ਜਨਵਰੀ ਤੋਂ ਚੱਲ ਰਹੇ ਕੌਮੀ ਇਨਸਾਫ਼ ਮੋਰਚੇ 'ਚ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ।
ਇੱਥੇ ਪੁੱਜਣ ’ਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਫੇਜ਼ 7 ਦੀਆਂ ਟਰੈਫਿਕ ਲਾਈਟਾਂ ਤੋਂ ਲੈ ਕੇ ਧਰਨੇ ਵਾਲੀ ਥਾਂ ਤੱਕ ਸਾਰੀ ਸੜਕ ’ਤੇ ਕਬਜ਼ਾ ਕਰ ਲਿਆ।
ਤਿੰਨ ਹਫ਼ਤੇ ਬਾਅਦ ਮੋਰਚਾ ਸਿੱਖ ਕੈਦੀਆਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।