ਕਿਸਾਨ ਆਗੂ ਜਸਵੰਤ ਸਿੰਘ ਚੰਦਭਾਨ ਅਤੇ ਬਲਾਕ ਜੈਤੋ ਮੀਤ ਪ੍ਰਧਾਨ ਅਮਰਜੀਤ ਕੌਰ ਚੰਦਭਾਨ ਵੱਲੋਂ ਬੀਕੇਯੂ (ਡਕੌਦਾ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ
ਮਨਜੀਤ ਸਿੰਘ ਢੱਲਾ
ਜੈਤੋ, 29 ਜਨਵਰੀ 2023 - ਅੱਜ ਪਿੰਡ ਚੰਦਭਾਨ ਵਿਖੇ ਡੇਰਾ ਬਾਬਾ ਬਨਾਰਸੀ ਦਾਸ ਵਿਖੇ ਬੀਕੇਯੂ ਡਕੌਦਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਜਸਵੰਤ ਸਿੰਘ ਚੰਦਭਾਨ ਅਤੇ ਬਲਾਕ ਮੀਤ ਪ੍ਰਧਾਨ ਅਮਰਜੀਤ ਕੌਰ ਚੰਦਭਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਬੀਕੇਯੂ ਡਕੌਦਾ ਨਾਲ ਜੁੜੇ ਹੋਏ ਸਨ ਅਤੇ ਦਿਨ ਰਾਤ ਜਥੇਬੰਦੀ ਲਈ ਸਰਗਰਮੀਆਂ ਕੀਤੀ ਗਈਆਂ ਅਤੇ ਹਰ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਜਥੇਬੰਦੀ ਦੀ ਸੂਬੇ ਦੀ ਆਪਸੀ ਫੁੱਟ ਚੱਲਦੀ ਆ ਰਹੀ ਹੈ ਜਿਸ ਕਾਰਨ ਕਿਸਾਨੀ, ਮਜਦੂਰਾਂ, ਦੁਕਾਨਦਾਰਾਂ ਦੇ ਹਿੱਤਾ ਨੂੰ ਦੇਖ ਹੋਏ ਬੀਕੇਯੂ ਡਕੌਦਾ ਜਥੇਬੰਦੀ ਛੱਡਣ ਦਾ ਫੈਸਲਾ ਕੀਤਾ ਅਤੇ ਕਿਸਾਨ ਆਗੂ ਜਸਵੰਤ ਸਿੰਘ ਚੰਦਭਾਨ, ਬਲਾਕ ਮੀਤ ਪ੍ਰਧਾਨ ਜੈਤੋ ਅਮਰਜੀਤ ਕੌਰ ਚੰਦਭਾਨ, ਸਾਬਕਾ ਬਲਾਕ ਜੈਤੋ ਪ੍ਰਧਾਨ ਟਹਿਲ ਸਿੰਘ, ਇਸਤਰੀ ਵਿੰਗ ਪ੍ਰਧਾਨ ਚੰਦਭਾਨ ਬਲਵੀਰ ਕੌਰ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਅੰਗਰੇਜ ਕੌਰ, ਜਨਰਲ ਸਕੱਤਰ ਸੁਖਵਿੰਦਰ ਕੌਰ, ਖਜਾਨਚੀ ਰਣਜੀਤ ਕੌਰ ਅਤੇ ਜਥੇਬੰਦੀ ਦੇ ਮੈਂਬਰ ਮਿੱਠੂ ਸਿੰਘ ਨੰਬਰਦਾਰ, ਪਰਗਟ ਸਿੰਘ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ ਕਾਕਾ, ਬਲਜਿੰਦਰ ਸਿੰਘ ਗਿਆਨੀ, ਬੱਗੂ ਸਿੰਘ, ਵੀਰ ਸਿੰਘ, ਰਵੀ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਲਾਭ ਸਿੰਘ, ਪਰਮਜੀਤ ਸਿੰਘ, ਅਤੇ ਕਿਰਨਾ ਦੇਵੀ, ਮਿਨਕਾ ਰਾਣੀ, ਸੀਮਾ ਰਾਣੀ ਆਦਿ ਮੈਬਰਾਂ ਅਤੇ ਅਹੁਦੇਦਾਰਾਂ ਨੇ ਬੀਕੇਯੂ ਡਕੌਦਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਅਤੇ ਧਰਮਪਾਲ ਸਿੰਘ ਰੋੜੀਕਪੂਰਾ ਦੇ ਨਾਲ ਖੜਣ ਦਾ ਫੈਸਲਾ ਕੀਤਾ ਗਿਆ।