ਫਿਲਟਰ ਪਾਣੀ ਬਣਾਉਣ ਵਾਲੀ ਫੈਕਟਰੀ 'ਚ ਸ਼ਾਰਟ-ਸਰਕਟ ਨਾਲ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 29 ਜਨਵਰੀ 2023 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੋਵਾਲੀ ਵਿਚ ਫਿਲਟਰ ਪਾਣੀ ਬਣਾਉਣ ਵਾਲੀ ਫੈਕਟਰੀ ਦਾ ਸ਼ਾਰਟਸਰਕਟ ਨਾਲ ਸੜ ਕੇ ਸਵਾਹ ਹੋ ਗਈ ।ਇਸ ਸਬੰਧ ਫੈਕਟਰੀ ਦੇ ਮਾਲਕ ਬਲਵਿੰਦਰ ਸਿੰਘ ਵਾਸੀ ਧਾਰੋਵਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 11ਵਜੇ ਉਸਦੇ ਨੌਕਰ ਦਾ ਫੋਨ ਆਇਆ ਕਿ ਫੈਕਟਰੀ ਵਿਚੋਂ ਧੂੰਆਂ ਨਿਕਲ ਰਿਹਾ ਹੈ। ਉਹਨਾਂ ਕਿਹਾ ਕਿ ਜਦ ਆ ਕੇ ਦੇਖਿਆ ਤਾਂ ਫੈਕਟਰੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।ਉਸ ਵੱਲੋਂ ਫੈਕਟਰੀ ਦੇ ਅੰਦਰ ਲੱਗੀ ਗੱਡੀ ਅਤੇ ਮੋਟਰਸਾਈਕਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਅੱਗੇ ਕੋਈ ਜੋਰ ਨਹੀਂ ਚੱਲਿਆ ।ਸਗੋ ਇਸ ਅੱਗ ਦੀ ਲਪੇਟ ਵਿਚ ਉਸ ਦਾ ਮੱਥਾ ਅਤੇ ਹੱਥ ਵੀ ਝੁਲਸ ਗਿਆ।
ਉਨ੍ਹਾਂ ਦੱਸਿਆ ਕਿ ਫੈਕਟਰੀ ਦੀ ਉਪਰਲੀ ਮੰਜ਼ਿਲ ਉਪਰ ਕੰਮਕਾਜ ਲਈ ਰੱਖੇ ਪਤੀ ਪਤਨੀ ਜਾਨ ਬਚਾਉਣ ਲਈ ਬਿਲਡਿੰਗ ਦੀ ਗਰਿਲ ਨਾਲ ਕੰਬਲ ਬੱਨਕੇ ਹੇਠਾਂ ਉਤਰੇ ਗਿਆ ਜਿਸ ਵਿਚ ਉਨਾਂ ਦੇ ਨੌਕਰ ਦੀ ਪਤਨੀ ਦੇ ਗਿੱਟੇ ਤੇ ਉੱਪਰ ਸੱਟ ਲੱਗ ਗਈ ਜਿਸ ਨੂੰ ਇਲਾਜ ਲਈ ਫਤੇਹਗੜ ਚੁੜੀਆਂ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਕਰੀਬ ਦੋ-ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।
ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਮੁੱਖ ਕਾਰਨ ਹੈ ਕਿ ਫੈਕਟਰੀ ਵਿਚ ਛੋਟ ਸਰਕਟ ਹੋਣ ਨਾਲ ਫੈਕਟਰੀ ਅੰਦਰ ਲੱਗੇ ਮੋਟਰ ਸਾਈਕਲ ਅਤੇ ਛੋਟੇ ਹਾਥੀ ਦੀ ਤੇਲ ਵਾਲੀ ਟੈਕੀ ਫੱਟ ਗਈ। ਜਿਸ ਨਾਲ ਫੈਕਟਰੀ ਅੰਦਰ ਪਾਣੀ ਬਣਾਉਣ ਵਾਲੇ ਸਾਰੀ ਮਸ਼ੀਨਰੀ ਛੋਟਾ ਹਾਥੀ ਅਤੇ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ।ਇਸ ਭਿਆਨਕ ਅੱਗ ਨਾਲ ਫੈਕਟਰੀ ਦੀ ਪੂਰੀ ਦੀ ਪੂਰੀ ਬਿਲਡਿੰਗ ਪ੍ਰਭਾਵਤ ਹੋਈ ਹੈ। ਉਹਨਾਂ ਦੇ ਅਨੁਮਾਨ ਮੁਤਾਬਕ ਉਹਨਾਂ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਧਰ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸ ਐਚ ਓ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਦੇ ਬਿਆਨ ਲੈ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।