‘ਆਪ’ ਆਗੂ ਕਰਨੈਲ ਸਿੰਘ ਘੱਗਰ ਸਰਾਏ ਨੂੰ ਸਦਮਾ, ਮਾਤਾ ਦਾ ਦੇਹਾਂਤ
ਕੁਲਵੰਤ ਸਿੰਘ ਬੱਬੂ
ਰਾਜਪੁਰਾ 29 ਜਨਵਰੀ 2023 - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨੈਲ ਸਿੰਘ ਘੱਗਰ ਸਰਾਏ ਸਾਬਕਾ ਸਰਪੰਚ ਤੇ ਸੁਖਦੇਵ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਅਮਰ ਕੌਰ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ। ਇਸ * ਦੁੱਖ ਦੀ ਘੜੀ 'ਚ ਹਲਕਾ ਘਨੌਰ ਵਿਧਾਇਕ ਗੁਰਲਾਲ ਸਿੰਘ, ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਆਪ ਆਗੂ ਅਜੇ ਮਿੱਤਲ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਭੂਰੀਮਾਜਰਾ, ਸਰਪੰਚ ਸੁਖਦੇਵ ਸਿੰਘ ਘੱਗਰਸਰਾਏ, ਆਗ ਆਗੂ ਦੀਪਕ ਸੂਦ, ਆਪ ਆਗੂ ਗੁਰਪ੍ਰੀਤ ਸਿੰਘ ਧਮੋਲੀ, ਬੰਟੀ ਸਿੰਘ ਖਾਨਪੁਰ, ਕੀਰਤ ਸਿੰਘ ਸੇਹਰਾ, ਸੀਨੀਅਰ ਪੱਤਰਕਾਰ ਮਨਦੀਪ ਸਿੰਘ ਜੋਸਨ, ਸਿਹਤ ਵਿਭਾਗ ਤੋਂ ਸਰਬਜੀਤ ਸਿੰਘ ਸੈਣੀ ਸਮੇਤ ਇਲਾਕੇ ਦੀਆਂ ਰਾਜਨੀਤਿਕ ਪਾਰਟੀ ਆਗੂਆਂ ਸਮੇਤ ਹੋਰਨਾਂ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ। ਆਪ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਤਾ ਅਮਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 3 ਫਰਵਰੀ 2023 ਨੂੰ ਪਿੰਡ ਘੱਗਰਸਰਾਏ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ।