ਮਾਂ ਬੋਲੀ ਦੀ ਸੇਵਾ ਕਰਨ ਵਾਲੇ ਗਾਇਕ, ਲੇਖਕ, ਵਿਦਵਾਨ ਕਾਮਯਾਬ ਹੁੰਦੇ ਹਨ-ਸਵਾਮੀ ਸੰਕਰਾ ਨੰਦ ਭੂਰੀ ਵਾਲੇ
ਦੀਦਾਰ ਗੁਰਨਾ
- ਪੰਜਾਬੀ ਗਾਇਕ ਜੋੜੀ ਦੀਪ ਸਿੱਧੂ ਤੇ ਜੈਸਮੀਨ ਜੱਸੀ ਨੇ ਰੱਬੀ ਰੂਹਾਂ ਦੇ ਘਰ ਪੁੱਜੇ
ਤਲਵੰਡੀ ਖੁਰਦ, 29 ਜਨਵਰੀ 2023 - ਪੰਜਾਬੀ ਗਾਇਕ ਜੋੜੀ ਦੀਪ ਸਿੱਧੂ ਅਤੇ ਜੈਸਮੀਨ ਜੱਸੀ ਨੇ ਧਾਮ ਤਲਵੰਡੀ ਖੁਰਦ ਵਿਖੇ ਹਾਲ ’ਚ ਸਥਾਪਿਤ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਵਲੋਂ ਲੋੜਵੰਦ ਬੀਬੀਆਂ ਦੀ ਸੇਵਾ ਸੰਭਾਲ ਲਈ ਸਥਾਪਿਤ ਕੀਤੇ ਐਸ.ਜੀ.ਬੀ ਰੱਬੀ ਰੂਹਾਂ ਦੇ ਘਰ ਦਾ ਦੌਰਾ ਕੀਤਾ। ਗਾਇਕ ਜੋੜੀ ਨੇ ਘਰ ’ਚ ਰਹਿ ਰਹੀਆਂ ਬੀਬੀਆਂ ਦਾ ਹਾਲ ਚਾਲ ਜਾਣਦਿਆਂ ਪ੍ਰਧਾਨ ਬੀਬੀ ਜਸਬੀਰ ਕੌਰ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਪਾਸੋਂ ਬੀਬੀਆਂ ਦੇ ਹਾਲਾਤਾਂ ਤੋਂ ਜਾਣੂੰ ਹੋ ਕੇ ਭਾਵੁਕ ਹੋ ਗਏ ਪਰੰਤੂ ਨਾਲ ਹੀ ਜੈਸਮੀਨ ਜੱਸੀ ਨੇ ਬੀਬੀਆਂ ਦੇ ਮਨੋਰੰਜਨ ਨਾਲ ਪਰਿਵਾਰਿਕ ਗੀਤਾਂ ਦੇ ਬੋਲ ਵੀ ਸੁਣਾਏ।
ਉਨ੍ਹਾਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਬੱਚਿਆਂ ਦੇ ਨਾਲ-ਨਾਲ ਇਨ੍ਹਾਂ ਬੀਬੀਆਂ ਦੇ ਭਲਾਈ ਕਾਰਜਾਂ ਲਈ ਮਾਇਕ ਸਹਾਇਤਾ ਭੇਂਟ ਕੀਤੀ। ਦੂਜੇ ਪਾਸੇ ਉਨ੍ਹਾਂ ਐਸ.ਜੀ.ਬੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਮੁਖੀ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਨਾਲ ਵਿਚਾਰ ਚਰਚਾ ਕਰਦਿਆਂ ਮਾਨਵਤਾ ਦੀ ਸੇਵਾ ਲਈ ਆਰੰਭ ਕੀਤੇ ਕਾਰਜਾਂ ਦੀ ਸਲਾਘਾ ਕੀਤੀ।
ਸਵਾਮੀ ਸੰਕਰਾ ਨੰਦ ਭੂਰੀ ਵਾਲਿਆਂ ਨੇ ਦੀਪ ਸਿੱਧੂੂ ਤੇ ਜੈਸਮੀਨ ਜੱਸੀ ਨਾਲ ਪੁਰਾਤਨ ਅਤੇ ਮੌਜੂਦਾ ਗਾਇਕੀ, ਲੋੜਾਂ, ਸਮੱਸਿਆਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਗਾਇਕ, ਲੇਖਕ, ਵਿਦਵਾਨ ਆਦਿ ਕਾਮਯਾਬੀ ਦੀ ਹਰ ਪੌੜੀ ’ਤੇ ਚੜ੍ਹ ਜਾਣ ਦੇ ਸਮਰੱਥ ਹੋ ਜਾਂਦੇ ਹਨ। ਇਸ ਮੌਕੇ ਪ੍ਰਧਾਨ ਜਸਬੀਰ ਕੌਰ, ਕੁਲਦੀਪ ਸਿੰਘ ਮਾਨ ਸਕੱਤਰ ਤੋਂ ਇਲਾਵਾ ਸੇਵਾ ਸਿੰਘ ਖੇਲਾ ਆੜ੍ਹਤੀਆ, ਏਕਮਦੀਪ ਕੌਰ ਗਰੇਵਾਲ ਅਡਾਪਸ਼ਨ ਕੋਆਰਡੀਨੇਟਰ, ਮਨਿੰਦਰ ਸਿੰਘ ਮਾਜਰੀ, ਕੁਲਵਿੰਦਰ ਸਿੰਘ ਡਾਂਗੋਂ ਚਾਇਲਡ ਲਾਇਨ ਕੋਆਰਡੀਨੇਟਰ ਆਦਿ ਹਾਜਰ ਸਨ।