ਐਸ. ਐੱਚ. ਓ. ਨਰਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਵਿੱਕੀ ਚਿਕਨ ਸੈਂਟਰ ਤੇ ਚੈਕਿੰਗ ਕਰਦੇ ਹੋਏ ਅਤੇ ਸ਼ਰੇਆਮ ਖੁੱਲੇ ਵਿਚ ਬੈਠੇ ਸ਼ਰਾਬ ਪੀਦੇਂ ਵਿਅਕਤੀ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 29 ਜਨਵਰੀ : ਥਾਣਾ ਸਰਹਿੰਦ ਪੁਲਸ ਨੇ ਖੁੱਲੇਆਮ ਅਤੇ ਬਿਨਾ ਲਾਈਸੈਂਸ ਤੋਂ ਸ਼ਰਾਬ ਪੀਣ-ਪਿਲਾਉਣ ਵਾਲੀਆਂ ਦੁਕਾਨਾ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ ,ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਨਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵਿੱਕੀ ਚਿਕਨ ਸੈਂਟਰ ਜੋ ਕਿ ਨਵੀ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦੇ ਸਾਹਮਣੇ ਸਥਿਤ ਹੈ ਤੇ ਚੈਕਿੰਗ ਕੀਤੀ ਸੀ , ਉਨ੍ਹਾ ਦੱਸਿਆ ਕਿ ਉਸ ਵੇਲੇ ਲੋਕ ਬਾਹਰ ਖੁੱਲੇਆਮ ਬੈਠੇ ਸ਼ਰਾਬ ਪੀ ਰਹੇ ਸਨ ਅਤੇ ਕਾਰਾਂ ਵਿਚ ਬੈਠੇ ਵੀ ਸ਼ਰਾਬ ਪੀ ਰਹੇ ਸਨ , ਜਿਸਤੇ ਉਕਤ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਕਿਸੇ ਨੇ ਇਸ ਤਰਾਂ ਖੁੱਲੇਆਮ ਜਾਂ ਗੱਡੀਆਂ ਵਿਚ ਪਬਲਿਕ ਪਲੇਸ ਤੇ ਬੈਠਕੇ ਸ਼ਰਾਬ ਪੀਤੀ ਤਾਂ ਉਸਦੇ ਖਿਲਾਫ ਸਕਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ , ਉਨ੍ਹਾ ਦੱਸਿਆ ਕਿ ਇੱਕ ਚਿਕਨ ਸੈਂਟਰ ਦੇ ਮਾਲਕ ਵਿੱਕੀ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਜੇਕਰ ਉਸਨੇ ਬਿਨਾ ਲਾਈਸੈਂਸ ਤੋਂ ਜਾਂ ਖੁੱਲੇਆਮ ਜਾਂ ਸੜਕ ਤੇ ਕਾਰਾਂ ਵਿਚ ਲੋਕਾ ਨੂੰ ਬਿਠਾਕੇ ਸ਼ਰਾਬ ਪਿਲਾਈ ਤਾਂ ਉਸਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ , ਇਸ ਮੌਕੇ ਵਿੱਕੀ ਤੋਂ ਸ਼ਰਾਬ ਪਿਲਾਉਣ ਦੇ ਅਹਾਤੇ ਦਾ ਲਾਈਸੈਂਸ ਵੀ ਮੰਗਿਆ ਗਿਆ , ਉਨ੍ਹਾ ਦੱਸਿਆ ਕਿ ਲਾਈਸੈਸੰ ਦੀ ਐਕਸਾਈਜ ਵਿਭਾਗ ਤੋਂ ਜਾਂਚ ਕਰਵਾਈ ਜਾਵੇਗੀ, ਜੇਕਰ ਲਾਈਸੈਸੰਸ ਠੀਕ ਨਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ , ਉਨ੍ਹਾ ਦੱਸਿਆ ਕਿ ਸਮਾਨ ਬਣਾਉਣ ਲਈ ਵੀ ਕਮਰਸ਼ੀਅਲ ਗੈਸ ਸਿਲੰਡਰਾ ਦੀ ਥਾ ਤੇ ਰਸੋਈ ਗੈਸ ਸਿਲੰਡਰਾ ਵਰਤੇ ਜਾ ਰਹੇ ਸਨ, ਇਸ ਸਬੰਧੀ ਵੀ ਉਹ ਖੁਰਾਕ ਸਪਲਾਈ ਵਿਭਾਗ ਨੂੰ ਲਿਖਣਗੇ
ਕੀ ਕਹਿੰਦੇ ਹਨ ਹੇਮੰਤ ਕੁਮਾਰ ਵਿੱਕੀ
ਇਸ ਸਬੰਧੀ ਵਿੱਕੀ ਚਿਕਨ ਸੈਂਟਰ ਦੇ ਮਾਲਕ ਹੇਮੰਤ ਕੁਮਾਰ ਵਿੱਕੀ ਨਾਲ ਗੱਲ ਕਰਨ ਤੇ ਉਨ੍ਹਾ ਸਾਰੇ ਦੋਸ਼ਾ ਨੂੰ ਨਕਾਰਦਿਆ ਕਿਹਾ ਕਿ ਅਹਾਤੇ ਦੀ ਫੀਸ ਠੇਕੇ ਤੇ ਭਰਦੇ ਹਨ, ਇਹ ਰੋਜਾਨਾ ਦੀ ਫੀਸ ਹੁੰਦੀ ਹੈ, ਮੈਂ ਇਕ ਸਾਈਡ ਤੇ ਕੰਮ ਕਰ ਰਿਹਾ ਹਾਂ, ਮੈਂ ਟਰੇਫਿਕ ਵਿਚ ਵਿਘਨ ਨਹੀ ਪਾਉਦਾ, ਇਹ ਜਗਾਂ ਪਬਲਿਕ ਪਲੇਸ ਵਿਚ ਨਹੀ ਹੈ, ਲੋਕ ਕਾਰਾਂ ਵਿਚ ਬੈਠੇ ਹਨ ਨਾ ਕਿ ਪਬਲਿਕ ਪਲੇਸ ਤੇ ਬੈਠੇ ਹਨ, ਇਥੇ ਕੋਈ ਫੈਮਲੀ ਨਹੀ ਹੈ ਅਤੇ ਕੋਈ ਘਰ ਵੀ ਨਹੀ ਹੈ, ਮੈਂ ਖੁੱਲੇਆਮ ਨਹੀ ਕਰਦਾ, ਇਥੇ ਕੋਈ ਟਰੈਫਿਕ ਨਹੀ ਹੈ। ਰਸੋਈ ਗੈਸ ਸਿਲੰਡਰ ਵਰਤੇ ਜਾਣ ਸਬੰਧੀ ਪੁੱਛਣ ਤੇ ਹੇਮੰਤ ਵਿੱਕੀ ਨੇ ਕਿਹਾ ਕਿ ਉਨ੍ਹਾ ਦੇ ਘਰ ਪ੍ਰੋਗਰਾਮ ਸੀ ਉਸ ਵਿਚੋ ਇਹ ਸਿਲੰਡਰ ਬਚ ਗਏ ਸੀ ਜਿਸ ਕਰਕੇ ਉਹ ਇਥੇ ਵਰਤ ਰਿਹਾ ਹੈ
ਕੀ ਕਹਿੰਦੇ ਹਨ ਈ. ਟੀ. ਓ. ਸਾਹਿਬ
ਇਸ ਸਬੰਧੀ ਈ. ਟੀ. ਓ. ਸਰੂਪਇੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾ ਕਿਹਾ ਕਿ ਇਹ ਮਾਮਲਾ ਉਨ੍ਹਾ ਦੇ ਧਿਆਨ ਵਿਚ ਨਹੀ ਸੀ, ਪਰ ਉਹ ਇਸਦੀ ਜਾਂਚ ਕਰਵਾਉਣਗੇ, ਜੇਕਰ ਕੁਝ ਗਲਤ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ