ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਹੋਰ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 29 ਜਨਵਰੀ : ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਪ੍ਰਤੀ ਪੂਰੀ ਗੰਭੀਰਤਾ ਦਿਖਾਈ ਜਾ ਰਹੀ ਹੈ, ਜਿਸ ਕਾਰਨ ਸਰਕਾਰ ਵੱਲੋਂ ਪਹਿਲੇ ਹੀ ਸਾਲ ਦੇ ਵਿੱਚ 500 ਮੁੁਹੱਲਾ ਕਲੀਨਿਕ ਆਮ ਲੋਕਾਂ ਦੇ ਸਪੁੁਰਦ ਕਰ ਦਿੱਤੇ ਗਏ ਹਨ , ਇਹ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ , ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮੁੁਹੱਲਾ ਕਲੀਨਿਕ ਖੋਲਣ ਦੀ ਤਜਵੀਜ਼ ਰੱਖੀ ਗਈ ਸੀ, ਉਹ ਵਿਰੋਧੀਆਂ ਨੂੰ ਰਾਸ ਨਹੀਂ ਆਈ, ਜਿਸ ਕਾਰਨ ਉਨਾਂ ਵੱਲੋਂ ਬੇਤੁੁਕੇ ਬਿਆਨ ਦਿੱਤੇ ਜਾ ਰਹੇ ਹਨ , ਸਰਕਾਰ ਵੱਲੋਂ ਜੋ ਮੁੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਉਹ ਕਰੀਬ ਕਰੀਬ ਹਰ ਪਿੰਡ ਦੇ ਵਿਚ ਖੋਲਿਆ ਜਾਵੇਗਾ, ਜਿਸ ਨਾਲ ਹਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਪਿੰਡ ਵਿੱਚ ਹੀ ਪ੍ਰਾਪਤ ਹੋਵੇਗੀ, ਜਦਕਿ ਵੱਡੇ ਇਲਾਜ ਦੇ ਲਈ ਉਸ ਨੂੰ ਜਿਲ੍ਹਾ ਹਸਪਤਾਲ ਜਾਂ ਕਮਿਊਨਿਟੀ ਹੈਲਥ ਸੈਂਟਰ ਦੇ ਵਿਚ ਪੂਰੀਆਂ ਸਹੂਲਤਾਂ ਮਿਲਣਗੀਆਂ , ਜਿਆਦਾਤਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੀ ਹੀ ਜ਼ਰੂਰਤ ਹੁੰਦੀ ਹੈ ਜੋ ਘਰ ਦੇ ਨਜ਼ਦੀਕ ਹੀ ਪ੍ਰਾਪਤ ਹੋ ਜਾਵੇਗੀ , ਉਸ ਦੇ ਲਈ ਯੋਗ ਸਟਾਫ ਵੱਲੋਂ ਸਹੂਲਤਾਂ ਮੁੁਹੱਈਆ ਕਰਵਾਈਆਂ ਜਾਣਗੀਆਂ , ਇਸ ਮੌਕੇ ਐੱਸ. ਐੱਮ . ਓ. ਡਾ. ਹਰਚੰਦ ਸਿੰਘ, ਡਾ. ਰਾਜੇਸ਼, ਡਾ. ਪੁੁਨੀਤ, ਡਾ. ਮੰਜੂ ਬਾਲਾ, ਸਤਿੰਦਰ ਮਲਕਪੁੁਰ, ਗੁੁਰਸਤਿੰਦਰ ਜੱੱਲਾ, ਡਾ. ਗੁੁਰਦੀਪ, ਮਹਿੰਦਰ ਸਿੰਘ, ਰਣਦੀਪ ਸਿੰਘ, ਸੁੁਰੇਸ਼ ਬੰਟੀ, ਬਲਵੀਰ ਸਿੰਘ ਅਤੇ ਹੋਰ ਵੀ ਹਾਜਰ ਸਨ