ਐੱਲ.ਏ.ਡੀ.ਸੀ ਸਕੀਮ ਦੇ ਤਹਿਤ ਵਕੀਲ ਸਾਹਿਬਾਨਾਂ ਦੀ ਭਰਤੀ ਕਿਉਂ ਪੜ੍ਹੋ ?
ਜੀ ਐਸ ਪੰਨੂ
ਫ਼ਤਹਿਗੜ੍ਹ ਸਾਹਿਬ 29 ਜਨਵਰੀ,2023: ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜਿਲ੍ਹਾ ਤੇ ਸ਼ੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ
ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵਲੋਂ ਜੋ ਪੰਜਾਬ ਵਿਚ ਐੱਲ.ਏ.ਡੀ.ਸੀ ਸਕੀਮ ਦੇ ਤਹਿਤ ਵਕੀਲ ਸਾਹਿਬਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ, ਉਸ ਸਕੀਮ ਦਾ ਉਦਘਾਟਨ ਏ.ਡੀ.ਆਰ ਸੈਂਟਰ ਫ਼ਤਹਿਗੜ੍ਹ ਸਾਹਿਬ ਵਿਖੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵਲੋਂ 31 ਜਨਵਰੀ ਨੂੰ ਸਵੇਰੇ 9:45 ਵਜੇ ਕੀਤਾ ਜਾ ਰਿਹਾ ਹੈ।
ਇਸ ਸਕੀਮ ਤਹਿਤ ਇੱਕ ਚੀਫ ਡਿਫੈਂਸ ਕਾਊਂਸਲ, ਇੱਕ ਅਡੀਸ਼ਨਲ ਚੀਫ ਡਿਫੈਂਸ ਕਾਊਂਸਲ ਅਤੇ 3 ਅਸਿਸਟੈਂਟ ਚੀਫ ਡਈਫਐਨਸ ਕਾਊਂਸਲ ਭਰਤੀ ਕੀਤੇ ਗਏ ਹਨ। ਇਸ ਸਕੀਮ ਤਹਿਤ ਜੋ ਕਰੀਮੀਨਲ ਕੇਸ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਿਫੈਂਸ ਕੀਤੀ ਜਾਂਦੇ ਸਨ ਉਹ ਕੇਸ ਹੁਣ ਇਨ੍ਹਾਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਕੀਲ ਸਾਹਿਬਾਨਾਂ ਦੁਆਰਾ ਡਿਫੈਂਸ ਕੀਤੇ ਜਾਣਗੇ। ਇਸ ਸਕੀਮ ਦੇ ਨਾਲ ਗਰੀਬ ਅਤੇ ਸਮਾਜ ਦੇ ਪਛੜੇ ਹੋਏ ਲੋਕ ਜੋ ਆਪਣੇ ਪ੍ਰਾਈਵੇਟ ਵਕੀਲ ਮੁਕੱਰਰ ਨਹੀਂ ਕਰ ਸਕਦੇ ਸਨ ਉਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾਂ ਫਾਇਦਾ ਹੋਵੇਗਾ। ਇਸ ਸਿਸਟਮ ਦੇ ਸੂਰੂ ਹੋਣ ਨਾਲ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ ਵਿਚ ਸਹਾਇਤਾ ਮਿਲੇਗੀ। ਲੋਕਾਂ ਦਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਵਿਸ਼ਵਾਸ ਹੋਰ ਵਧੇਗਾ ।