← ਪਿਛੇ ਪਰਤੋ
ਹਜ਼ਾਰਾਂ ਪਤੀਆਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ, ਪੜ੍ਹੋ ਕਿਉਂ ਗੁਹਾਟੀ, 30 ਜਨਵਰੀ, 2023: ਆਸਾਮ ਦੇ ਹਜ਼ਾਰਾਂ ਪਤੀਆਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ। ਅਸਲ ਵਿਚ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਐਲਾਨ ਕੀਤਾ ਹੈ ਕਿ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਨ ਵਾਲੇ ਤੇ ਉਹਨਾਂ ਨਾਲ ਜਿਣਸੀ ਸੰਬੰਧ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇਗੀ। ਆਸਾਮ ਕੈਬਨਿਟ ਨੇ 14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਨ ਵਾਲੇ ਪੁਰਸ਼ਾਂ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਨ ਦਾ ਫੈਸਲਾ ਲਿਆ ਹੈ ਜਦੋਂ ਕਿ 14 ਤੋਂ 18 ਸਾਲ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਵਾਲਿਆਂ ਖਿਲਾਫ ਬਾਲ ਵਿਆਹ ਪਾਬੰਦੀ ਨਿਯਮ 2006 ਤਹਿਤ ਕੇਸ ਦਰਜ ਕੀਤਾ ਜਾਵੇਗਾ। ਸੂਬੇ ਵਿਚ ਔਸਤਨ 31 ਫੀਸਦੀ ਵਿਆਹ ਨਾਬਾਲਗ ਉਮਰ ਵਿਚ ਹੁੰਦੇ ਹਨ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ 14 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਵਾਲੇ ਪਤੀਆਂ ਖਿਲਾਫ ਅਗਲੇ 5 ਤੋਂ 6 ਮਹੀਨਿਆਂ ਵਿਚ ਕਾਰਵਾਈ ਕੀਤੇ ਜਾਣ ਦੀ ਤਿਆਰੀ ਆਰੰਭ ਹੋ ਗਈ ਹੈ।
Total Responses : 29