ਡੀ.ਸੀ. ਦਫਤਰ ਕਾਮਿਆਂ ਵੱਲੋਂ ਅੱਜ 30 ਅਤੇ 31 ਜਨਵਰੀ ਨੂੰ ਅੱਧੇ ਦਿਨ ਲਈ ਕੰਮ ਬੰਦ ਕਰਕੇ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ
ਬਠਿੰਡਾ, 30 ਜਨਵਰੀ, 2023: ਪੰਜਾਬ ਰਾਜ ਜ਼ਿਲ੍ਹਾ (ਡੀ.ਸੀ ਦਫਤਰ) ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵੱਲੋਂ ਅੱਜ 30 ਜਨਵਰੀ ਅਤੇ 31 ਜਨਵਰੀ ਨੂੰ ਅੱਧੇ ਦਿਨ ਲਈ ਕੰਮ ਬੰਦ ਕਰ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਬਾਬਤ ਫੈਸਲਾ ਯੂਨੀਅਨ ਨੇ ਕੁਝ ਦਿਨ ਪਹਿਲਾਂ ਲਿਆਸੀ। ਕੁਝ ਦਿਨ ਪਹਿਲਾਂ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ ਸੀ।
ਇਸ ਸਬੰਧੀ ਯੂਨੀਅਨ ਅਹੁਦੇਦਾਰਾਂ ਵੱਲੋਂ ਸਪਸ਼ਟ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਨਿਰਧਾਰਤ 8 ਪੇਪਰ ਪਾਸ ਕਰਨ ਉਪਰੰਤ ਕਾਨੂੰਗੋਆਂ ਦੀ ਤਰ੍ਹਾਂ ਸੀਨੀਅਰ ਸਹਾਇਕ ਨਾਇਬ ਤਹਿਸੀਲਦਾਰ ਦੀ ਤਰੱਕੀ ਲਈ ਯੋਗ ਹੁੰਦੇ ਹਨ, ਜੋ ਕਿ ਨਾਇਬ ਤਹਿਸੀਲਦਾਰ ਬਣੇ ਸੀਨੀਅਰ ਸਹਾਇਕਾਂ ਵੱਲੋਂ ਪੇਪਰ ਪਾਸ ਕੀਤੇ ਹੋਏ ਹਨ ਅਤੇ ਸੀਨੀਅਰਤਾ ਦੇ ਅਧਾਰ ’ਤੇ ਸਰਕਾਰ ਵੱਲੋਂ ਸਿੱਧੀ ਭਰਤੀ ਦੇ ਕੋਟੇ ਦੀਆਂ ਖਾਲੀਆਂ ਹੋਣ ਕਾਰਨ ਲੋਕ ਸੇਵਾਵਾਂ ਪ੍ਰਭਾਵਿਤ ਹੋਣ ਤੋਂ ਬਚਾਉਣ ਦੇ ਮਕਸਦ ਨਾਲ ਅਤੇ ਕੋਰੋਨਾ ਕਾਲ ਵਿੱਚ ਡਿਊਟੀ ਮੈਜਿਸਟਰੇਟਾਂ ਦੀ ਜ਼ਰੂਰਤ ਨੂੰ ਪੂਰੀਆਂ ਕਰਨ ਦੇ ਮਕਸਦ ਨਾਲ ਪ੍ਰਮੋਸ਼ਨਾਂ ਦਿੱਤੀਆਂ ਗਈਆ। ਜਿੱਥੋ ਤੱਕ ਟ੍ਰੇਨਿੰਗ ਦਾ ਸਵਾਲ ਹੈ ਉਹ ਉਸ ਤੋਂ ਕੀਤੇ ਵੱਧ ਸਮੇਂ ਤੋਂ ਮਾਲ ਮਹਿਕਮੇ ਵਿੱਚ ਆਪਣੀ ਕਾਬਲੀਅਤ ਨਾਲ ਸੇਵਾਵਾਂ ਦੇਕਰ ਪੂਰੀਆਂ ਕਰ ਚੁੱਕੇ ਹਨ।
ਇਸ ਲਈ ਉਹ ਆਪਣੇ ਪੀੜ੍ਹੀ ਥੱਲੇ ਸੋਟਾ ਮਾਰਨ ਕਿ ਇਹਨਾਂ ਦੇ ਕੁੱਝ ਮੁਲਾਜ਼ਮਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਮਾਲ ਰਿਕਾਰਡ ਵਿੱਚ ਗੰਦ ਪਾਇਆ, ਉਸ ਨਾਲ ਪੰਜਾਬ ਦੀਆਂ ਮਾਲ ਅਤੇ ਜੁਡੀਅਸ਼ਲ ਅਦਾਲਤਾਂ ਵਿੱਚ ਲੱਖਾਂ ਕੇਸ ਆਏ, ਜਿੰਮੀਦਾਰਾਂ ਨੂੰ ਆਪਸੀ ਖੂਨ ਦੇ ਰਿਸ਼ਤਿਆਂ ਵਿੱਚ ਲੜਾਇਆ, ਭਰਾ ਨਾਲ ਭਰਾ, ਭੈਣ ਭਰਾਵਾਂ, ਆਂਡ ਗੁਆਂਢ ਨੂੰ ਜਮੀਨੀ ਰਿਕਾਰਡ ਵਿੱਚ ਭੰਨ ਤੋੜ ਕਰਕੇ ਲੜਾਇਆ। ਕਿੰਨੇ 7/51,23,24,26,302,307,452 ਅਤੇ ਪਤਾ ਨਹੀ ਕਿੰਨੀਆਂ ਹੀ ਹੋਰ ਧਰਾਵਾਂ ਅਧੀਨ ਕੇਸ ਹੋਏ, ਲੋਕ ਜੇਲ੍ਹਾਂ ਵਿੱਚ ਗਏ, ਕਤਲ ਹੋਏ।
ਇਹਨਾਂ ਦੇ ਕਈ ਬੇਇਮਾਨ ਸਾਥੀਆਂ ਨੇ ਸਿਰਫ ਆਪਣੇ ਘਰ ਭਰਣ ਲਈ ਇਹ ਕੀਤਾ। ਇਹਨਾਂ ਨੇ ਕਰੱਪਸ਼ਨ ਕਰਨ ਨੂੰ ਪੱਕਾ ਹੱਕ ਬਣਾਈ ਰੱਖਣ ਨੂੰ ਸਾਡੇ ਕਲੈਰੀਕਲ ਸਾਥੀਆਂ ਨੇ ਪ੍ਰਮੋਸ਼ਣ ਬਾਅਦ ਪਾਰਦਰਸ਼ੀ ਢੰਗ ਨਾਲ ਕੰਮ ਕਰਕੇ ਤੋੜਿਆ।
ਅੱਜ ਤਕਲੀਫ ਇਸ ਗੱਲ ਦੀ ਹੋ ਰਹੀ ਹੈ ਕਿ ਲੋਕਾਂ ਦੇ ਤਹਿਸੀਲਾਂ ਵਿੱਚ ਕੰਮ ਫਟਾਫਟ ਤੇ ਮੁਫ਼ਤ ਕਿਉਂ ਹੋਣ ਲੱਗ ਪਏ ਹਨ?? ਜਦ ਕਿ ਇਹਨਾਂ ਦੇ ਬੇਈਮਾਨ ਸਾਥੀਆਂ ਦਾ ਕਿਰਦਾਰ ਅੱਜ ਕਿਸੇ ਵੀ ਸੋਸ਼ਲ ਮੀਡੀਏ ਤੇ ਪਾ ਕੇ ਆਮ ਲੋਕਾਂ ਤੋਂ ਚੈੱਕ ਕਰ ਸਕਦੇ ਹੋ। ਸੱਚ ਇਹ ਹੈ ਕਿ ਇਹਨਾਂ ਵੱਲੋਂ ਆਪਣੀ ਰਾਜਨੀਤਿਕਅਤੇ ਹੋਰ ਹਰਬੈ ਵਰਤ ਕੇ ਪਟਵਾਰੀ ਤੋਂ ਕਾਨੂੰਗੋ ਪ੍ਰਮੋਸ਼ਨ ਦਾ 100 ਫੀਸਦੀ ਕੋਟਾ ਕਰਵਾਇਆ ਗਿਆ ਤੇ ਉਸ ਤੋਂ ਅੱਗੇ ਗਿਣਤੀ ਦੇ ਲਿਹਾਜ਼ ਨਾਲ ਨਾਇਬ ਤਹਿਸੀਲਦਾਰ ਦਾ ਵੀ 47 ਫੀਸਦੀ ਕੋਟਾ ਲੈ ਚੁੱਕੇ ਹਨ।
ਜਦਕਿ ਸੀਨੀਅਰ ਸਹਾਇਕ ਅਤੇ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਦਾ ਪ੍ਰਮੋਸ਼ਨ ਕੋਟਾ ਬਰਾਬਰ ਹੋਣਾ ਚਾਹੀਦਾ ਹੈ ਅਤੇ ਸਾਡੀ ਮੰਗ ਹੈ ਕਿ ਸਾਨੂੰ 47 ਫੀਸਦੀ ਕੋਟਾ ਹੋਰ ਦੇ ਕੇ 50 ਫੀਸਦੀ ਕੋਟਾ ਪੂਰਾ ਕੀਤਾ ਜਾਵੇ। ਹੋਰਨਾਂ ਮੰਗਾਂ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਨਰਗਠਨ ਦੇ ਨਾਮ ਤੇ ਡੀ.ਸੀ.ਦਫਤਰ ਦੀਆਂ ਹਰੇਕ ਜਿਲ੍ਹੇ ਵਿੱਚੋਂ 4-4 ਬਰਾਂਚਾਂ ਖਤਮ ਕਰ ਦਿੱਤੀਆਂ ਗਈਆਂ।
ਜਦਕਿ ਪੰਜਾਬ ਦੀ ਵਧੀ ਹੋਈ ਅਬਾਦੀ ਅਤੇ ਲੋਕ ਸੇਵਾਵਾਂ ਵਿੱਚ ਵਾਧਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਕਲੈਰੀਕਲ ਅਤੇ ਟੈਕਨੀਕਲ ਅਸਾਮੀਆਂ ਦੀ ਰਚਨਾ ਕਰਕੇ ਡੀ.ਸੀ.ਦਫਤਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਨਾ ਚਾਹੀਦਾ ਸੀ। ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਹੋਰ ਪੇਪਰ ਪਾਸ ਯੋਗਤਾ ਪੂਰੀ ਕਰਦੇ ਸੀਨੀਅਰ ਸਹਾਇਕਾਂ ਨੂੰ ਤੁਰੰਤ ਨਾਇਬ ਤਹਿਸੀਲਦਾਰ ਪ੍ਰਮੋਟ ਕਰੇ, ਕਲਰਕ ਤੋਂ ਸੀਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ ਤੋਂ ਸੁਪਰਡੰਟ ਗਰੇਡ-2 ਦੀ ਤਰੱਕੀ ਤੇ ਲਾਈ ਰੋਕ ਤੁਰੰਤ ਹਟਾਵੇ।
ਸਟੈਨੋ ਕਾਡਰ ਲਈ ਤਰੱਕੀ ਦੇ ਮੋਕੇ ਵਧਾਏ ਜਾਣ, ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਅਰਥ-ਸਾਸ਼ਤਰੀ ਜਾਂ ਕੋਈ ਹੋਰ ਪੁਰਾਈ ਪੈਨਸ਼ਨ ਸਕੀਮ ਨੂੰ ਖਤਰਾ ਦੱਸ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ 30 ਅਤੇ 31 ਜਨਵਰੀ ਨੂੰ ਅੱਧੇ ਦਿਨ ਲਈ ਕੰਮ ਬੰਦ ਕਰਕੇ ਰੋਸ ਮਜ਼ਾਹਰੇ ਕੀਤੇ ਜਾਣਗੇ ਅਤੇ ਜੇ ਫਿਰ ਵੀ ਕੋਈ ਸਰਕਾਰ ਨੇ ਹੁੰਗਾਰਾ ਨਾ ਭਰਿਆਂ ਤਾਂ ਐਕਸਨ ਨੂੰ ਹੋਰ ਤਿੱਖਾ ਕਰਦਿਆਂ ਮੁਕੰਮਲ ਕੰਮ ਬੰਦ ਦੀ ਹੜਤਾਲ ਵੱਲ ਵਧਿਆਂ ਜਾਵੇਗਾ। ਇਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਲਿੰਦਰ ਗੋਇਲ, ਰਾਜਨ ਗੋਇਲ, ਭੂਸਣ ਅਰੋੜਾ, ਸੁਖਪਾਲ ਸਿੰਘ, ਗੁਰਦੀਪ ਸਿੰਘ, ਰਾਜੀਵ ਗੋਇਲ, ਸ੍ਰੀਮਤੀ ਪਰਮਿੰਦਰ ਕੋਰ ਅਤੇ ਹੋਰ ਸਾਰਾ ਕਲੈਰੀਕਲ ਸਟਾਫ ਹਾਜਰ ਆਏ।