ਜਗਤਾਰ ਸਿੰਘ
ਕੁਸ਼ਟ ਰੋਗ ਦੇ ਮਰੀਜਾਂ ਨਾਲ ਨਾ ਕੀਤਾ ਜਾਵੇ ਸਮਾਜਿਕ ਭੇਦ ਭਾਵ : ਸਿਵਲ ਸਰਜਨ
ਪਟਿਆਲਾ 30 ਜਨਵਰੀ 2023: ਕੁਸ਼ਟ ਰੋਗ ਦੀ ਜਾਗਰੂਕਤਾ ਅਤੇ ਖਾਤਮੇ ਸਬੰਧੀ ਕੁਸ਼ਟ ਵਿਰੋਧੀ ਦਿਵਸ ਦੇ ਮੌਕੇ ਤੋਂ ਦਫਤਰ ਸਿਵਲ ਸਰਜਨ ਵਿਖੇ ਸਟਾਫ ਨੂ ਕੁਸ਼ਟ ਰੋਗੀਆਂ ਦੇ ਲੱਛਣਾਂ ਵਾਲੇ ਮਰੀਜਾਂ ਦਾ ਇਲਾਜ ਕਰਵਾਉਣ ਵਿਚ ਮਦਦ ਕਰਨ ਅਤੇ ਉਹਨਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕਰਨ ਅਤੇ ਸਮਾਜਿਕ ਭੇਦ ਭਾਵ ਨਾ ਰੱਖਣ ਸਬੰਧੀ ਇੱਕ ਸਹੁੰ ਚੁਕਾਈ ਗਈ।ਦਫਤਰ ਦੇ ਮੁਲਾਜਮਾਂ ਨੂੰ ਸਹੰੁ ਢੁੱਕਵਾਉਦੇ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਕਿਹਾ ਅੱਜ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਤੇ ਭਾਰਤ ਨੂੰ ਕੁਸ਼ਟ ਮੁਕਤ ਬਣਾਉਣ ਲਈ ਯਤਨਸ਼ੀਲ ਹੋਣ ਸਬੰਧੀ ਪ੍ਰਣ ਲਿਆ ਗਿਆ ਹੈ।ਉਹਨਾਂ ਕਿਹਾ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ ਜੋ ਕਿ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ।ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸਰੀਰ ਦੇ ਅੰਗਾਂ ਦੀ ਕਰੂਪਤਾਂ ਅਤੇ ਅਪਾਹਜਪਣ ਤੋ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀਂ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।ਉਹਨਾ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਭਰ ਵਿੱਚ 30 ਜਨਵਰੀ ਤੋਂ 13 ਫਰਵਰੀ ਤੱਕ ਕੁਸਟ ਰੋਗ ਦੇ ਖਾਤਮੇ ਸਬੰਧੀ ਪੰਦਰਵਾੜਾ ਮਨਾਇਆ ਜਾਵੇਗਾ ਅਤੇ ਲੋਕਾਂ ਨੂੰ ਸੈਮੀਨਾਰ, ਰੈਲੀਆ, ਨੁਕੱੜ ਨਾਟਕ ਆਦਿ ਰਾਹੀ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ . ਰਚਨਾ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਐਸ.ਜੇ. ਸਿੰਘ, ਜਿਲ੍ਹਾ ਐਪੀਡੋਮੋਲਜਿਸਟ ਡਾ. ਸੁਮੀਤ ਸਿੰਘ ਨੋਡਲ ਅਫਸਰ ਡਾ. ਦਿਵਿਆ ਚਾਵਲਾ, ਡੀ.ਪੀ.ਐਮ ਰੀਤਿਕਾ ਗਰੋਵਰ, ਲੈਪਰੋਸੀ ਸੁਪਰਵਾਈਜਰ ਕੁਲਦੀਪ ਕੌਰ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ, ਡਿਪਟੀ ਮਾਸ
ਮੀਡੀਆ ਅਫਸਰ ਜਸਜੀਤ ਕੋਰ,ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ, ਬਿੱਟੂ,
ਦਫਤਰ ਦੀ ਅਮਲਾ ਸ਼ਾਖਾ ਅਤੇ ਐਨ.ਐਚ.ਐਮ ਦਾ ਸਟਾਫ ਹਾਜਰ ਸੀ। ਫੋਟੋ ਕੈਪਸ਼ਨ: ਸਿਵਲ ਸਰਜਨ ਡਾ. ਦਲਬੀਰ ਕੌਰ ਦਫਤਰੀ ਸਟਾਫ ਨੂੰ ਸਹੁੰ ਚੁਕਵਾਉਦੇ ਹੋਏ