← ਪਿਛੇ ਪਰਤੋ
ਸਾਂਝ ਕੇਂਦਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਰੋਹਿਤ ਗੁਪਤਾ ਗੁਰਦਾਸਪੁਰ 30 ਜਨਵਰੀ 2023: ਸਾਂਝ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਪੀ ਸੀ ਸੀ ਸਰਟੀਫ਼ਿਕੇਟ ਬਣਾਉਣ ਆਏ ਇਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਸਾਲਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਉਦੋਵਾਲੀ ਖੁਰਦ ਨੇ ਬਿਆਨ ਕੀਤਾ ਹੈ ਕਿ ਬੀਤੇ ਦਿਨ ਸਵੇਰੇ ਉਹ ਆਪਣੇ ਪਿੰਡ ਤੋਂ ਸਾਂਝ ਕੇਦਰ ਡੇਰਾ ਬਾਬਾ ਨਾਨਕ ਪੀ ਸੀ ਸੀ ਸਰਟੀਫਕੇਟ ਬਣਾਉਣ ਲਈ ਆਇਆ ਸੀ ਅਤੇ ਸਾਂਝ ਕੇਦਰ ਬਾਹਰ ਹੀ ਆਪਣੇ ਮੋਟਰ ਸਾਈਕਲ ਸਪਲੈਡਰ ਰੰਗ ਕਾਲਾ ਨੰਬਰੀ ਪੀ ਬੀ 06-ਏ ਆਰ 6698 ਖੜਾ ਕੀਤਾ ਸੀ। ਜਦੋਂ ਉਹ ਵਾਪਸ ਆਇਆ ਤਾਂ ਵਾਪਸ ਆਉਣ ਤੇ ਮੋਟਰ ਸਾਈਕਲ ਉਥੇ ਨਹੀਂ ਮਿਲਿਆ ਜੋ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਐਸ ਐਚ ਓ ਦਿਲ ਪ੍ਰੀਤ ਕੌਰ ਨੇ ਦੱਸਿਆ ਕਿ ਨੌਜਵਾਨ ਦੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 29