ਪਿੰਡ ਕੋਟ ਮਹਿਤਾਬ ਵਿਚ ਨਸ਼ਿਆਂ ਵਿਰੋਧੀ ਮੀਟਿੰਗ ਉਪਰੰਤ ਡੀ ਐੱਸ ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੌਜਵਾਨਾਂ ਅਤੇ ਪਿੰਡ ਦੇ ਲੋਕਾਂ ਦੇ ਵਿਚਕਾਰ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੀਮਾ ਬਾਠ ਤੋਂ ਨਸ਼ਿਆਂ ਵਿਰੁੱਧ ਲੋਕ ਇੱਕਜੁੱਟ ਹੋਏ
ਲੋਕਾਂ ਦੇ ਸਹਿਯੋਗ ਨਾਲ ਕੋਹੜ ਨੂੰ ਖ਼ਤਮ ਕੀਤਾ ਜਾਵੇਗਾ-ਡੀ ਐੱਸ ਪੀ ਬਾਬਾ ਬਕਾਲਾ
ਬਿਆਸ , 30 ਜਨਵਰੀ 2023 (ਬਲਰਾਜ ਸਿੰਘ ਰਾਜਾ): ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਚੀਮਾ ਬਾਠ ਤੋ ਨਸ਼ਿਆਂ ਵਿਰੁੱਧ ਇਕੱਠੇ ਹੋਏ ਲੋਕਾਂ ਦਾ ਕਾਫ਼ਲਾ ਪਿੰਡ ਕੋਟ ਮਹਿਤਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਹਿਰ ਵਿਚ ਸ਼ਾਮਲ ਕਰਦਾ ਆਪਣੀ ਮਿਸਾਲ ਕਾਇਮ ਕਰਦਾ ਨਜ਼ਰ ਆ ਰਿਹਾ ਹੈ।ਪਿੰਡ ਚੀਮਾ ਬਾਠ ਵਿਚ 95 ਪ੍ਰਤੀਸ਼ਤ ਨਸ਼ੇ ਤੇ ਕਾਬੂ ਪਾਉਣ ਵਿਚ ਕਾਮਯਾਬ ਹੁੰਦਾ ਨਜ਼ਰ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾ ਪਿੰਡ ਚੀਮਾ ਬਾਠ ਦੇ ਨੌਜਵਾਨਾ ਅਤੇ ਸਿਆਸੀ ਪਾਰਟੀਆਂ ਦੀ ਇਕ ਕਮੇਟੀ ਵਲੋ ਪਿੰਡ ਵਿਚ ਨਸ਼ੇ ਵੇਚਣ ਅਤੇ ਖਾਣ ਵਾਲਿਆਂ ਨੂੰ ਸੁਚੇਤ ਕੀਤਾ ਸੀ ਅਤੇ ਨਸ਼ਾ ਵੇਚਣ ਵਾਲੇ ਕਾਬੂ ਕਰਕੇ ਪੁਲੀਸ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਕਰਕੇ ਪਿੰਡ ਵਿਚ 95 ਪ੍ਰਤੀਸ਼ਤ ਨਸ਼ਾ ਵੇਚਣ ਵਾਲਿਆਂ ਅਤੇ ਲੈਣ ਵਾਲਿਆਂ ਨੇ ਤੋਬਾ ਕਰਕੇ ਸਹੀ ਰਸਤਾ ਅਪਣਾ ਲਿਆ ਹੈ ਇਸ ਮੁਹਿੰਮ ਨੂੰ ਅੱਗੇ ਤੋਰ ਦੀਆਂ ਪਿੰਡ ਕੋਟ ਮਹਿਤਾਬ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕੱਠੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾ ਅਤੇ ਪਿੰਡ ਦੇ ਲੋਕਾਂ ਦਾ ਭਾਰੀ ਇਕੱਠ ਕੀਤਾ ਜਿਸ ਵਿਚ ਡੀ ਐੱਸ ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਮਨਦੀਪ ਚੀਮਾ ਬਾਠ ਨੇ ਨਿਭਾਈ ਅਤੇ ਇਸ ਇਕੱਠ ਵਿਚ ਹਰੇਕ ਬੁਲਾਰੇ ਨੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕੀਤੀ ਅਤੇ ਇਕ ਸਲਾਹ ਹੋਕੇ ਫ਼ੈਸਲਾ ਕੀਤਾ ਕਿ ਜੋ ਵੀ ਨੌਜਵਾਨ ਨਸ਼ੇ ਵੇਚੇਗਾ ਜਾ ਨਸ਼ਾ ਕਰੇਗਾ ਉਸ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ ਅਤੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਪਹਿਲਾ ਵਰਜਿਤ ਕੀਤਾ ਜਾਵੇਗਾ ਜੇਕਰ ਉਹ ਬਾਜ ਨਾ ਆਏ ਤਾਂ ਪੁਲੀਸ ਸਹਿਯੋਗ ਨਾਲ ਸਖ਼ਤੀ ਵਰਤੀ ਜਾਵੇਗੀ।ਇਸ ਮੌਕੇ ਡੀ ਐੱਸ ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਇਕੱਠੇ ਹੋਏ ਨੌਜਵਾਨਾਂ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰ ਦੀਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵਲੋ ਨਸ਼ੇ ਰੂਪੀ ਕੋਹੜ ਨੂੰ ਖ਼ਤਮ ਕਰਨ ਲਈ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ ਉਹ ਹਰ ਸਮੇਂ ਕਮੇਟੀ ਮੈਂਬਰ ਦੀ ਸਹਾਇਤਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕਿ ਹਰ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਪਿੰਡ ਕੋਟ ਮਹਿਤਾਬ ਦੇ ਸਰਪੰਚ ਗੁਰਬਿੰਦਰ ਸਿੰਘ ਸਾਬੀ,ਪ੍ਰਿਤਪਾਲ ਸਿੰਘ ਪੱਡਾ,ਮਲੂਕ ਸਿੰਘ ਰਾਜੂ,ਭਾਗ ਸਿੰਘ,ਭੁਪਿੰਦਰ ਸਿੰਘ,ਸਰਨ,ਗੁਰ ਉਪਕਾਰ ਸਿੰਘ,ਬਿੱਲਾ, ਜੁਗਰਾਜ ਸਿੰਘ, ਮਨਜੀਤ ਸਿੰਘ ਬਾਬਾ ਦਇਆ ਸਿੰਘ,ਕਸ਼ਮੀਰ ਕੌਰ,ਸ਼ਮਸ਼ੇਰ ਸਿੰਘ,ਸੰਤੋਖ ਸਿੰਘ, ਗੁਰਮੀਤ ਕੌਰ, ਗੁਰਵਿੰਦਰ ਸਿੰਘ ਚੰਦੂ,ਪ੍ਰਗਟ ਸਿੰਘ ਜੰਬਾ,ਸੋਨੂੰ,ਸਿਮਰਨਜੀਤ ਸਿੰਘ ,ਸੁੱਚਾ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ।