Live ਵੇਖੋ; ਬਲੂ ਸਟਾਰ ਬਾਰੇ ਜਨਰਲ ਬਰਾੜ ਦੇ ਸਨਸਨੀਖੇਜ਼ ਖੁਲਾਸੇ
ਨਵੀਂ ਦਿੱਲੀ, 30 ਜਨਵਰੀ 2023- ਆਪਰੇਸ਼ਨ ਬਲੂ ਸਟਾਰ ਬਾਰੇ ਜਨਰਲ (ਰਿਟਾ.) ਕੁਲਦੀਪ ਸਿੰਘ ਬਰਾੜ ਵਲੋਂ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੱਦ ਇੰਦਰਾ ਗਾਂਧੀ ਨੇ ਵਧਾਇਆ ਸੀ। ਪੰਜਾਬ ਵਿਚ ਉਦੋਂ ਖਾਲਿਸਤਾਨੀ ਪ੍ਰਭਾਵ ਬਹੁਤ ਵੱਧ ਗਿਆ ਸੀ। ਇੰਦਰਾ ਗਾਂਧੀ ਨੇ ਪਹਿਲਾ ਆਪ ਹੀ ਭਿੰਡਰਾਂਵਾਲਿਆਂ ਦਾ ਕੱਦ ਵਧਾਇਆ ਤੇ ਫਿਰ ਆਪ ਹੀ ਉਹਨਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ।