ਐਸ.ਐਸ.ਪੀ. ਮਲੇਰਕੋਟਲਾ ਦੀ ਨਵੀਂ ਪਹਿਲ; ਖੁਦ ਆਪਣੀ ਅਗਵਾਈ ਹੇਠ 11 ਕਿੱਲੋਮੀਟਰ ਫਿਟਨੈੱਸ ਰੋਡ ਮਾਰਚ ਕੱਢਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 29 ਜਨਵਰੀ 2023: ਜ਼ਿਲ੍ਹਾ - ਮਲੇਰਕੋਟਲਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਵੱਲੋਂ ਨਵੀਂ ਪਹਿਲ ਕਰਦਿਆਂ ਉਨ੍ਹਾਂ ਦੀ ਅਗਵਾਈ ਹੇਠ ਫਿਟਨੈੱਸ ਰੋਡ ਮਾਰਚ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਹੇਠ 11 ਕਿਲੋਮੀਟਰ ਦਾ ਫਿਟਨੈੱਸ ਰੋਡ ਮਾਰਚ ਕੱਢਿਆ ਗਿਆ।ਉਨ੍ਹਾਂ ਕਿਹਾ ਕਿ ਵੱਧ ਭਾਰ ਵਾਲੇ ਪੁਲਿਸ ਅਧਿਕਾਰੀਆਂ ਨੂੰ ਤੰਦਰੁਸਤੀ ਅਤੇ ਚੰਗੀ ਸਿਹਤ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਲਈ 11 ਕਿਲੋਮੀਟਰ ਫਿਟਨੈੱਸ ਰੋਡ ਮਾਰਚ ਕੱਢਣ ' ਤੋਂ ਬਾਅਦ ਸਿਹਤ ਨੂੰ ਬਣਾਈ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਜੋ ਵੀ ਪੁਲਿਸ ਅਧਿਕਾਰੀ ਆਪਣੀ ਸਿਹਤ ਸਬੰਧੀ ਚਿੰਤਤ ਹਨ ਨੂੰ ਨਾਲ ਲੈ ਕੇ ਫਿੱਟਨੈੱਸ ਰੋਡ ਮਾਰਚ ਕੱਢਣ ਦਾ ਇਹੋ ਅਸਲ ਮਕਸਦ ਸੀ ਕਿ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਕਿਉਂਕਿ ਇੱਕ ਚੰਗਾ ਸਿਹਤਮੰਦ ਇਨਸਾਨ ਹੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫਿੱਟਨੈੱਸ ਰੋਡ ਮਾਰਚ ਦਾ ਫੀਡਬੈਕ ਬਹੁਤ ਵਧੀਆ ਮਿਲਿਆ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਸਾਰੇ ਪੁਲਿਸ ਅਧਿਕਾਰੀਆਂ ਨੇ ਪ੍ਰਣ ਕੀਤਾ। ਇਸ ਡੀ.ਐਸ.ਪੀਜ਼, ਐਸ.ਐਚ.ਓਜ਼ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਲ ਹੋਏ।