ਪੁਲਿਸ ਨੇ ਲੁੱਟ ਦੇ ਮਾਲ ਸਮੇਤ 3 ਲੁਟੇਰੇ ਕੀਤੇ ਕਾਬੂ
ਜਗਰਾਓਂ 30 ਜਨਵਰੀ 2023: (ਦੀਪਕ ਜੈਨ) ਪੁਲਿਸ ਵਲੋਂ ਲੁੱਟਖੋਹ ਕੀਤੇ ਸਮਾਨ ਸਮੇਤ 3 ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜਗਰਾਓਂ ਦੇ ਏਐਸਆਈ ਮੇਜਰ ਸਿੰਘ ਨੇ ਦਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਮਲਕ ਚੋਂਕ ਜਗਰਾਉਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਮਨਦੀਪ ਸਿੰਘ ਉਰਫ ਲਵੀ, ਮਨਦੀਪ ਸਿੰਘ ਉਰਫ ਘੋਗਾ ਅਤੇ ਬੂਟਾ ਸਿੰਘ ਜੋ ਰਲ ਕੇ ਆਪਣੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਜਗਰਾਉਂ ਸ਼ਹਿਰ ਦੇ ਪਿੰਡਾਂ ਨੂੰ ਜਾਂਦੇ ਸੁੰਨੇ ਰਾਂਹਾਂ ਤੇ ਰਾਹਗੀਰਾਂ ਨੂੰ ਰੋਕ ਕੇ, ਦਾਤਰ ਮਾਰ ਕੇ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਜਿਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇਂ ਦਰਜ ਹਨ। ਇਹ ਤਿੰਨੋਂ ਅੱਜ ਵੀ ਕਿਸੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਠੇ ਖਜੂਰਾਂ ਰੋਡ ਜਗਰਾਉਂ ਪਰ ਜਗਰਾਉਂ ਵੱਲੋਂ ਜੀ.ਟੀ. ਰੋਡ ਅਲੀਗੜ੍ਹ ਵੱਲ ਨੂੰ ਆ ਰਹੇ ਹਨ। ਪੁਲਿਸ ਵਲੋਂ ਅਲੀਗੜ੍ਹ ਜੀ.ਟੀ. ਰੋਡ ਪਰ ਬਣੇ ਪੁੱਲ ਹੇਠ ਨਾਕਾਬੰਦੀ ਕਰਕੇ ਉਕਤ ਸਾਰੇ ਲੁਟੇਰਿਆਂ ਨੂੰ ਸਮੇਤ ਮੋਟਰ ਸਾਇਕਲ ਅਤੇ ਲੋਕਾਂ ਤੋਂ ਖੋਹ ਕੀਤੇ ਮੋਬਾਇਲ ਫੋਨ ਸੈਂਟ, ਸਿਮ, ਅਤੇ ਰੁਪਏ ਬਰਾਮਦ ਕੀਤੇ। ਪੁਲਿਸ ਵਲੋਂ ਰਮਨਦੀਪ ਸਿੰਘ ਉਰਫ ਲਵੀ, ਮਨਦੀਪ ਸਿੰਘ ਉਰਫ ਘੋਗਾ ਅਤੇ ਬੂਟਾ ਸਿੰਘ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।