ਡੇਰਾ ਦਰਿਆ ਗਿਰੀ ਵਿਖੇ ਪੰਜ ਦਿਨਾਂ ਆਰਟ ਆਫ ਲਿਵਿੰਗ ਹੈਪੀਨੈਸ ਪ੍ਰੋਗਰਾਮ ਸੰਪਨ
ਦੀਪਕ ਗਰਗ
ਕੋਟਕਪੂਰਾ 30 ਜਨਵਰੀ 2023 : ਸਮਾਜਿਕ ਲੀਡਰ ਅਤੇ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦੀ ਅਗਵਾਈ ਹੇਠ ਚੱਲ ਰਹੀ ਅੰਤਰਰਾਸ਼ਟਰੀ ਸੰਸਥਾ ਆਰਟ ਆਫ ਲਿਵਿੰਗ ਵੱਲੋਂ ਸਥਾਨਕ ਡੇਰਾ ਦਰਿਆ ਗਿਰੀ ਵਿਖੇ ਪੰਜ ਦਿਨਾਂ ਆਰਟ ਆਫ ਲਿਵਿੰਗ ਹੈਪੀਨੈਸ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਵਿਪਨ ਗੋਇਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੱਠ ਦੇ ਕਰੀਬ ਸ਼ਹਿਰ ਨਿਵਾਸੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਯੋਗ, ਪ੍ਰਾਣਯਾਮ, ਤਨਾਵ ਰਹਿਤ ਤਕਨੀਕਾਂ ਅਤੇ ਸੁਦਰਸ਼ਨ ਕਿਰਿਆ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਫਰੀਦਕੋਟ ਤੋਂ ਪੰਜਾਬ ਦੇ ਕੋਆਰਡੀਨੇਟਰ ਡਾ.ਸੰਜੀਵ ਕੁਮਾਰ ਕਟਾਰੀਆ ਉਚੇਚੇ ਤੌਰ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੁਦਰਸ਼ਨ ਕਿਰਿਆ ਕਰਨ ਨਾਲ ਮਨ ਦੀ ਸ਼ਾਂਤੀ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਆਰਟ ਆਫ ਲਿਵਿੰਗ ਟੀਚਰ ਸੁਨੀਤਾ ਚਾਰੂ ਅਗਰਵਾਲ ਨੇ ਕੈਂਪ ਵਿੱਚ ਪ੍ਰਾਣਾਯਾਮ ਦੀਆਂ ਤਕਨੀਕਾਂ ਸਿਖਾਈਆਂ। ਇਸ ਕੈਂਪ ਨੂੰ ਸਫਲ ਕਰਨ ਵਿੱਚ ਵਿਸ਼ੇਸ਼ ਤੌਰ 'ਤੇ ਆਰ.ਐਸ. ਰਾਣਾ, ਪ੍ਰਵੀਨ ਕਟਾਰੀਆ ਅਤੇ ਗੀਤਾ ਬਾਂਸਲ ਆਰਟ ਆਫ ਲਿਵਿੰਗ ਟੀਚਰ, ਵੀਨਾ ਆਇਰਨ, ਨਰਿੰਦਰ ਅਗਰਵਾਲ, ਦੀਪਕ ਕੁਮਾਰ ਮਿੱਤਲ, ਸੋਨਿਕਾ ਜਿੰਦਲ, ਅਮਿਤ ਮਿੱਤਲ, ਸੌਰਵ ਅਰੋੜਾ ਅਤੇ ਸੁਰਿੰਦਰ ਅਗਰਵਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਆਰ.ਐਸ. ਰਾਣਾ ਨੇ ਆਪਣੇ ਅਨੁਭਵ ਦੱਸਦਿਆਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਮਜਬੂਤੀ ਵਾਸਤੇ ਸੁਦਰਸ਼ਨ ਕਿਰਿਆ ਹਰ ਮਨੁੱਖ ਵਾਸਤੇ ਜ਼ਰੂਰੀ ਹਨ। ਕੋਰਸ ਵਿੱਚ ਭਾਗ ਲੈਣ ਵਾਲਿਆਂ ਵਿੱਚ ਸ਼ਾਮਲ ਵਿਜੇ ਅਰੋੜਾ ਬਾਬਾ ਮਿਲਕ ਨੇ ਦੱਸਿਆ ਕਿ ਉਹ ਕੈਂਪ ਲਗਾਉਣ ਤੋਂ ਬਾਅਦ ਮਨ ਦੀ ਸ਼ਾਂਤੀ ਤੇ ਸਰੀਰਕ ਤੰਦਰੁਸਤੀ ਮਹਿਸੂਸ ਕਰ ਰਹੇ ਹਨ। ਪ੍ਰੋਗਰਾਮ ਦੇ ਪੰਜਵੇਂ ਦਿਨ ਸਮਾਪਨ ਮੌਕੇ ਆਰਟ ਆਫ ਲਿਵਿੰਗ ਟੀਚਰ ਸੁਨੀਤਾ ਅਗਰਵਾਲ ਅਤੇ ਵਿਪਿਨ ਗੋਇਲ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਹੇ ਪ੍ਰੋਗਰਾਮਾਂ ਨਾਲ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉੱਥੇ ਅਜਿਹੇ ਪ੍ਰੋਗਰਾਮ ਇੱਕ-ਦੂਜੇ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੇ ਹਨ।