← ਪਿਛੇ ਪਰਤੋ
ਧਰੂਵ ਪਾਂਡਵ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾਇਆ ਜੀ ਐਸ ਪੰਨੂ ਪਟਿਆਲਾ 30 ਜਨਵਰੀ, 2023: ਧਰੁਵ ਪਾਂਡਵ ਕ੍ਰਿਕਟ ਟਰੱਸਟ ਵੱਲੋਂ ਨੋਜਵਾਨ ਸਵਰਗੀ ਕ੍ਰਿਕਟਰ ਧਰੂਵ ਪਾਂਡਵ ਦੀ ਯਾਦ ਵਿੱਚ ਇਕ ਖੂਨਦਾਨ ਕੈਂਪ ਲਾਇਆ ਗਿਆ ।ਮਰਹੂਮ ਕ੍ਰਿਕਟਰ ਧਰੁਵ ਪਾਂਡਵ ਜੋ ਸੰਸਾਰ ਪ੍ਰਸਿੱਧ ਸ਼ਖ਼ਸੀਅਤ ਸਨ ਦੀ ਯਾਦ ਵਿੱਚ ਟਰੱਸਟ ਵੱਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।ਧਰੁਵ ਪਾਂਡਵ ਕ੍ਰਿਕੇਟ ਟਰੱਸਟ ਜੋ ਉਨ੍ਹਾਂ ਦੀ ਯਾਦ ਵਿਚ ਗਠਨ ਕੀਤਾ ਗਿਆ ਸੀ। ਇਹ ਕੈਂਪ ਉਸ ਉਭਰਦੇ ਨੌਜਵਾਨ ਕ੍ਰਿਕਟਰ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਜੋ 30 ਜਨਵਰੀ 1992 ਨੂੰ ਅੰਬਾਲਾ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ।ਇਸ ਕੈਂਪ ਵਿੱਚ ਸੈਂਕੜੇ ਖਿਡਾਰੀਆਂ ਅਤੇ ਹੋਰ ਵਰਗ ਦੇ ਲੋਕਾਂ ਨੇ ਵੀ ਖੂਨਦਾਨ ਕੀਤਾ।ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ ਹੈ ।ਟਰੱਸਟ ਵੱਲੋਂ ਲੋੜਵੰਦ ਕ੍ਰਿਕਟਰਾਂ ਅਤੇ ਹੋਰ ਲੋੜਵੰਦ ਵਿਅਕਤੀਆਂ ਦੀ ਵੀ ਮਦਦ ਕੀਤੀ ਜਾਂਦੀ ਹੈ ਖੂਨਦਾਨ ਕੈਂਪ ਦਾ ਉਦਘਾਟਨ ਪ੍ਰੋ. ਐੱਸ.ਐੱਮ. ਵਰਮਾ ਨੇ ਪਟਿਆਲਾ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਵੱਲੋਂ ਕੀਤਾ ਗਿਆ।
Total Responses : 74