ਧਰਤੀ ਹੇਠਲੇ ਪਾਣੀ ਦੀ ਕਮੀ ਨੂੰ ਰਾਸ਼ਟਰੀ ਸੰਕਟ ਘੋਸ਼ਿਤ ਕਰੇ ਕੇਂਦਰ : ਐਡਵੋਕੇਟ ਪ੍ਰਭਜੀਤ ਪਾਲ
(2039 ਤੱਕ ਖਤਮ ਹੋ ਜਾਵੇਗਾ ਪੀਣ ਅਤੇ ਸਿੰਚਾਈ ਲਈ ਯੋਗ ਪਾਣੀ )
ਜੀ ਐਸ ਪੰਨੂ
ਪਟਿਆਲਾ, 30 ਜਨਵਰੀ, 2023:
ਪ੍ਰਭਜੀਤ ਸਿੰਘ ਸਮਝਦੇ ਹਨ ਕਿ
ਪੰਜਾਬ ਦਾ ਨਾਮ ਸੁਣਦੇ ਹੀ ਦਿਮਾਗ ਵਿੱਚ ਪੰਜਾਬ ਦੀ ਜੋ ਤਸਵੀਰ ਬਣਦੀ ਹੈ ਹਰੇ ਭਰੇ ਖੇਤ , ਬਾਗ ਬਗ਼ੀਚੇ , ਕਣਕ ,ਚੋਲ , ਹਰੀਆਂ -ਭਰੀਆਂ ਫਸਲਾਂ , ਸਰੋਂ ਦੀ ਫਸਲ ਨਾਲ ਪੀਲੀ ਹੋਈ ਧਰਤੀ ,ਹਾਸੇ - ਖੇੜੇ ਮਤਲਬ ਭਾਰਤ ਦਾ ਸਭ ਤੋਂ ਖੁਸ਼ਹਾਲ ਸੁੱਬਾ ਪੰਜਾਬ ਪਰ ਅਫ਼ਸੋਸ ਪੰਜਾਬ ਦੀ ਮੌਜੂਦਾ ਹਾਲਤ ਇਹ ਨਹੀਂ ਹੈ ?
ਉਹ ਕਹਿੰਦੇ ਕਿ ਪੰਜਾਬ ਵਿੱਚ ਸਿੰਚਾਈ ਲਈ ਪਾਣੀ ਦੀ ਕਿੱਲਤ ਹੋ ਗਈ ਹੈ । ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਪਰਤ ਤੇਜ਼ੀ ਨਾਲ ਹੇਠਾਂ ਵੱਲ ਜਾ ਰਹੀ ਹੈ । NGT ( ਨੈਸ਼ਨਲ ਗ੍ਰੀਨ ਟਿ੍ਰਬਿਓੂਨਲ ) ਦੀ ਰਿਪੋਰਟ ਅਨੁਸਾਰ 2039 ਤੱਕ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ 300 ਫੁੱਟ ਤੋਂ ਹੇਠਾ ਚਲਾ ਜਾਵੇਗਾ । ਬੁੱਧੀ-ਜੀਵੀਆਂ ਤੇ (C,G,W) ਸੈਂਟਰ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਹਰ ਸਾਲ 0.49 ਮੀਟਰ ਪਾਣੀ ਦਾ ਪੱਧਰ ਗਿਰ ਰਿਹਾ ਹੈ ਜੇਕਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਸੁੱਕ ਗਿਆ ਤਾਂ ਭਾਰਤ ਦੀ ਖਾਦ ਸੁਰੱਖਿਆ ਨੂੰ ਲੈ ਕਿ ਵੱਡਾ ਖਤਰਾ ਹੋ ਜਾਵੇਗਾ । ਇਸ ਨੂੰ ਬਚਾਉਣ ਲਈ ਖੇਤੀ ਸੰਸਾਧਨਾਂ ਲਈ ਜਲਦ ਬਇ੍ਰਟਇਸ਼ ਜੁਗ ਪ੍ਰਣਾਲੀ ਤਹਿਤ ਨਹਿਰੀ ਸਿੰਚਾਈ ਦੀ ਯੋਜਨਾ ਤਿਆਰ ਹੋਣੀ ਚਾਹੀਦੀ ਹੈ ।
ਉਹ ਦੱਸਦੇ ਕਿ ਕੇਂਦਰੀ ਭੂ ਜਲ ਬੋਰਡ ਦੀ 2019 ਦੀ ਰਿਪੋਰਟ ਤਹਿਤ 2017 ਤੋਂ ਪੰਜਾਬ ਦੀ ਪਾਣੀ ਦੀ ਰਿਪੋਰਟ ਮੁਤਾਬਕ ਜਿਸ ਤਰਾਂ ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ ,22 ਸਾਲਾਂ ਵਿੱਚ ਪੀਣ ਅਤੇ ਸਿੰਚਾਈ ਲਈ (ਯੋਗ )ਪਾਣੀ ਖਤਮ ਹੋ ਜਾਵੇਗਾ ਜਿਸ ਵਿੱਚੋਂ ਪੰਜ ਸਾਲ ਅਸੀ ਗੁਆ ਚੁੱਕੇ ਹਾਂ ਬਾਕੀ ਰਹੇ 17 ਸਾਲ ਸੋ ਹੁਣ ਸਮਾਂ ਨਹੀਂ ਹੈ ਕਿ ਹੁਣ ਅਸੀ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਕਿਉਂਕਿ ਵਿਗਿਆਨਿਕ ਤੋਰ ਤੇ ਰਿਪੋਰਟ ਹੈ ਕੇ 100 ਤੋਂ 328 ਫੁੱਟ ਤੱਕ ਹੀ ਪਾਣੀ ਸਾਫ਼ ਪੀਣ ਲਾਇਕ ਹੈ ਅਤੇ ਸਿੰਚਾਈ ਲਈ ਗੁਣਾ ਭਰਪੂਰ ਹੈ ।ਇਸ ਲਈ ਪੰਜਾਬ ਦੇ ਮੌਜੂਦਾ ਸੀ.ਐਮ ਵੱਲੋਂ ਲਏ ਜਾ ਰਹੇ ਫ਼ੈਸਲੇ ਸਹੀ ਹਨ । ਇਸ ਪ੍ਰਤੀ ਪਹਿਲ ਕਦਮੀ ਕਰਦਿਆਂ ਪਹਿਲਾਂ ਜੀਰੀ (ਚੋਲ) ਦੀ ਸਿੱਧੀ ਬਿਜਾਈ ਲਈ ਸਬਸਿਡੀ ਐਲਾਨੀ ਸਰਕਾਰ ਵੱਲੋਂ ਮੂੰਗੀ ਦੀ ਫਸਲ ਦਾ ਬਦਲ ਕੀਤਾ ਗਿਆ ਤੇ ਫਸਲ ਐਮ ਐਸ ਪੀ ਤੇ ਖਰੀਦਣ ਦਾ ਵਚਣ ਕੀਤਾ ਗਿਆ ਜਿਸ ਦਾ ਕਿਸਾਨਾਂ ਵੱਲੋਂ ਵੀ ਸਰਕਾਰ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਹੁਣ ਬਣਾਈ ਪਾਣੀ ਪ੍ਰਣਾਲੀ ਵੀ ਸ਼ਲਾਘਾ ਯੋਗ ਕਦਮ ਹੈ । ਜੀਰੀ/ਚੋਲ ਪੰਜਾਬ ਦੀ ਵਿਰਾਸਤੀ ਫਸਲ ਨਹੀਂ ਹੈ ,1966 ਵਿੱਚ ਹਰੀ-ਕ੍ਰਾਂਤੀ ਦੇ ਤਹਿਤ ਇਸ ਦੀ ਉਪਜ ਕੇਂਦਰ ਦੀ ਮੰਗ ਤੇ ਭਾਰਤ ਦੇ ਲੋਕਾਂ ਵਿੱਚ ਅਨਾਜ ਦੀ ਕਮੀ ਪੂਰੀ ਕਰਨ ਲਈ ਕੀਤੀ ਗਈ ਸੀ ,ਪਰ ਇਸ ਦਾ ਪੰਜਾਬ ਨੂੰ ਅੱਜ ਪਾਣੀ ਦੀ ਕਮੀ ਦੇ ਰੂਪ ਵਿੱਚ ਵੱਡਾ ਨੁਕਸਾਨ ਹੋਇਆਂ ਹੈ ।ਪੰਜਾਬ ਵਿੱਚ ਜੀਰੀ (ਚੋਲ ) ਦਾ ਰਕਬਾ ਲੱਗ ਭੱਗ 26 ਤੋਂ 27 ਲੱਖ ਹੈਕਟੇਅਰ ਹੈ ਅਤੇ ਪੰਜਾਬ ਦੇ ਜਲ ਸਾਧਨ 10/11 ਲੱਖ ਹੈਕਟੇਅਰ ਜੀਰੀ ਦੀ ਖੇਤੀ ਲਈ ਬਚੇ ਹਨ ।ਸਮਾਂ ਰਹਿੰਦਿਆਂ ਜੀਰੀ ਦੀ ਖੇਤੀ ਨੂੰ ਫ਼ਸਲੀ ਵਿਭਿੰਨਤਾ ਚ ਬਦਲਣ ਅਤੇ ਕਿਸਾਨਾਂ ਦੇ ਸਾਧਨਾਂ ਅਤੇ ਬੱਚਤ ਵੱਲ ਵੀ ਧਿਆਨ ਦੇਣ ਦੀ ਲੋੜ ਹੈ ।ਕੇਂਦਰ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਵਿਵਸਥਾ ਲਈ ਪੰਜਾਬ ਨੂੰ ਜਲਦ ਵੱਡਾ ਰਾਹਤ ਪੈਕਜ ਦੇਣਾ ਚਾਹੀਦਾ ਹੈ ਤਾਂ ਜੋ 50 ਪ੍ਰਤੀਸ਼ਤ ਜੀਰੀ ਦੀ ਖੇਤੀ ਇਲਾਕਾ ਬਦ-ਕਰ ਖਤਮ ਕਰ ਦੇਣੀ ਚਾਹੀਦੀ ਹੈ ਕਿਉਕਿ ਪੰਜਾਬ ਭਾਰਤ ਦਾ ਅਨਾਜ ਦਾ ਕਟੋਰਾ ਹੈ । ਸੋ,ਪਾਣੀ ਨਹੀਂ ਤਾਂ ਭੋਜਨ ਨਹੀਂ , ਲਿਹਾਜ਼ਾ ਕੇਂਦਰ ਸਰਕਾਰ ਨੂੰ ਤੁਰੰਤ ਪਾਣੀ ਦੀ ਕਮੀ ਨੂੰ ਰਾਸ਼ਟਰੀ ਸੰਕਟ ਘੋਸ਼ਿਤ ਕਰਦੇ ਹੋਏ ਇਸ ਪ੍ਰਤੀ ਸੁਹਿਰਦਤਾ ਨਾਲ ਵੱਡੇ ਪੈਮਾਨੇ ਤੇ ਲੋਕ ਜਾਗਰੂਕ ਲਹਿਰ ਜਿਵੇਂ ਦਰਖ਼ਤ ਲਗਾਉਣੇ ,ਛੱਪੜਾਂ ਨੂੰ ਪੱਕਾ ਕਰਨਾ ,ਬਰਸਾਤੀ ਪਾਣੀ ਦੀ ਸੰਭਾਲ਼ ,ਪ੍ਰਦੂਸ਼ਣ ਪ੍ਰਤੀ ਜਾਗਰੂਕ ਲਹਿਰ ਚਲਾਉਣ ਦੀ ਲੋੜ ਹੈ ।