ਸੀਨੀਅਰ ਪੱਤਰਕਾਰ ਅਜੈ ਸ਼ਕਤੀ ਜਿੰਦਲ ਨੂੰ ਡੂੰਘਾ ਸਦਮਾ, ਪੁੱਤ ਦੀ ਅਚਾਨਕ ਮੌਤ
- ਅੰਤਿਮ ਅਰਦਾਸ 9 ਫਰਵਰੀ ਦਿਨ ਵੀਰਵਾਰ ਨੂੰ
ਦੀਪਕ ਗਰਗ
ਕੋਟਕਪੂਰਾ 31 ਜਨਵਰੀ 2023 - ਪੱਤਰਕਾਰ ਅਜੈ ਸ਼ਕਤੀ ਜਿੰਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਡੂੰਘਾ, ਅਸਹਿ ਅਤੇ ਅਕਹਿ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ 21 ਸਾਲਾ ਪੁੱਤਰ ਸਾਹਿਲ ਜਿੰਦਲ ਦੀ ਐਤਵਾਰ 29 ਜਨਵਰੀ ਨੂੰ ਅਚਾਨਕ।ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਾਹਿਲ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਕੋਟਕਪੂਰਾ ਸ਼ਹਿਰ ਦੇ ਸਮੂਹ ਪੱਤਰਕਾਰਾਂ ਨੇ ਸੋਗ ਪ੍ਰਗਟ ਕੀਤਾ। ਪਰਿਵਾਰ ਦੇ ਹੋਰ ਜਾਣਕਾਰ ਅਤੇ ਸ਼ੁਭਚਿੰਤਕ ਵੀ ਸੋਗ ਪ੍ਰਗਟ ਕਰਨ ਲਈ ਉਸ ਦੇ ਘਰ ਆਉਣ ਲੱਗੇ ਹਨ। ਸ਼ਹੀਦ ਭਗਤ ਸਿੰਘ ਪ੍ਰੇਸ਼ ਐਸੋਸੀਏਸ਼ਨ ( ਰਜਿ )ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਮਹਿਤਾ ਅਤੇ ਕੋਟਕਪੂਰਾ ਇਕਾਈ ਦੇ ਪ੍ਰਧਾਨ ਸੁਨੀਲ ਜਿੰਦਲ ਵੀ ਸੂਚਨਾਂ ਮਿਲਣ ਤੇ ਸੋਗ ਪ੍ਰਗਟ ਕਰਨ ਲਈ ਪਹੁੰਚੇ।
ਉਨ੍ਹਾਂ ਨੇ ਆਪਣੇ ਨਿੱਘੇ ਮਿੱਤਰ ਅਜੈ ਸ਼ਕਤੀ ਦੇ ਪੁੱਤਰ ਦੀ ਅਚਾਨਕ ਅਤੇ ਬੇਵਕਤ ਮੌਤ ਦੇ ਡੂੰਘੇ ਦੁੱਖ ਅਤੇ ਅਫਸੋਸ ਦਾ ਇਜ਼ਹਾਰ ਕੀਤਾ। ਜਾਣਕਾਰੀ ਮੁਤਾਬਿਕ ਐਤਵਾਰ ਨੂੰ ਸਾਹਿਲ ਛੱਤ ਵੱਲ ਗਿਆ ਸੀ ਤਾਂ ਅਚਾਨਕ ਉਸਨੂੰ ਅਟੈਕ ਹੋ ਗਿਆ, ਇਸ ਤੋਂ ਪਹਿਲਾਂ ਕਿ ਪਰਿਵਾਰਕ ਮੈਂਬਰ ਕੁਝ ਸਮਝ ਪਾਉਂਦੇ, ਸਾਹਿਲ ਜ਼ਮੀਨ 'ਤੇ ਡਿੱਗ ਪਿਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਹਿਲ ਦਸਮੇਸ਼ ਫਿਜਿਓਥਰੇਪੀ ਕਾਲੇਜ ਫਰੀਦਕੋਟ ਵਿਖੇ ਫਿਜਿਓਥਰੇਪੀ ਦੇ ਡਿਗਰੀ ਕੋਰਸ ਦੀ ਪੜ੍ਹਾਈ ਕਰ ਰਿਹਾ ਸੀ। ਅੰਤਿਮ ਅਰਦਾਸ 9 ਫਰਵਰੀ ਦਿਨ ਵੀਰਵਾਰ ਨੂੰ ਡੇਰਾ ਬਾਬਾ ਦਰਿਆਗਿਰੀ ਕੋਟਕਪੂਰਾ ਵਿਖੇ ਹੋਵੇਗੀ।