← ਪਿਛੇ ਪਰਤੋ
ਖੰਨਾ: ਆਮ ਆਦਮੀ ਪਾਰਟੀ ਦਾ ਯੂਥ ਆਗੂ 5 ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ, ਪੜ੍ਹੋ ਵੇਰਵਾ ਰਵਿੰਦਰ ਸਿੰਘ ਢਿੱਲੋਂ ਖੰਨਾ, 1 ਫਰਵਰੀ, 2023: ਖੰਨਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀਪਕ ਗੋਇਲ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਦੀਪਕ ਗੋਇਲ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਰੀਬੀ ਸਾਥੀ ਹੈ। ਗਿਆਸਪੁਰਾ ਨੇ ਹੀ ਦੀਪਕ ਨੂੰ ਪਾਰਟੀ ਚ ਸ਼ਾਮਲ ਕਰਾਇਆ ਸੀ। ਆਪ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਦੀਪਕ ਗੋਇਲ ਨੂੰ ਪਾਰਟੀ ਚ ਸ਼ਾਮਲ ਕੀਤਾ ਸੀ। ਦੀਪਕ ਦੇ ਸੰਬੰਧ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ। ਦੀਪਕ ਨਗਰ ਪੰਚਾਇਤ ਮਲੌਦ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਲੈਕੇ ਚੁੱਪ ਹਨ ਅਤੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਐਸਐਸਪੀ ਖੰਨਾ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਨਾ ਹੀ ਮੈਸੇਜ ਦਾ ਕੋਈ ਜਵਾਬ ਦਿੰਦੇ ਹਨ।
Total Responses : 74