ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਲਈ ਜਾਰੀ ਕੀਤੀ ਐਡਵਾਈਜ਼ਰੀ, ਪੜ੍ਹੋ ਵੇਰਵਾ
ਲੁਧਿਆਣਾ, 1 ਫਰਵਰੀ, 2023:
ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਖੇਤੀ ਧੰਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨ।
ਖੇਤੀ ਫਸਲਾਂ:
ਕਣਕ: ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਵਰਤੋ।
? ਇਸ ਸਮੇਂ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ ਬੀਜਣ ਤੋਂ ਬਾਅਦ 10-15 ਦਿਨ ਦੇ ਵਕਫੇ ਤੇ ਦੋ ਵਾਰ 2 % ਜਿੰਕ ਫਾਸਫਾਇਡ ਦਵਾਈ ਦਾ ਚੋਗ ਖੁੰਡਾਂ ਵਿੱਚ (ਸਿੰਚਾਈ ਤੋਂ ਇਕ ਹਫਤਾ ਪਹਿਲੇ ਜਾਂ ਬਾਅਦ) ਰੱਖੋ।
? ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ।
? ਇਹਨਾਂ ਦਿਨਾਂ ਵਿੱਚ ਕਣਕ ਦੀ ਖ਼ਸਲ ਦਾ ਲਗਾਤਾਰ ਸਰਵੇਖਣ ਕਰੋ। ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ 0.1% ਕਸਟੋਡੀਆਫ਼ਕੈਵੀਐਟਫ਼ਓੁਪੇਰਾਫ਼ਟਿਲਟਫ਼ਸਿਟਲਟਫ਼ਬੰਪਰਫ਼ਸ਼ਾਈਨਫ਼ਮਾਰਕਜ਼ੋਲ ਜਾਂ 0.06 % ਨਟੀਵੋ ਦਾ ਛਿੜਕਾਅ ਸਾਫ ਮੌਸਮ ਹੋਣ ਤੇ ਕਰੋ।
? ਤਣੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ 7 ਕਿਲੋ ਮੋਰਟਲਫ਼ ਰਿਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ ਸੀ (ਕਲੋਰ ਪਾਈਰੀਖ਼ਾਸ) ਨੂੰ 20 ਕਿਲੋ ਸਲ੍ਹਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਲਗਾਉਣ ਤੋ ਪਹਿਲਾ ਛੱਟਾ ਦੇਵੋ ਜਾਂ 50 ਮਿਲੀਲਿਟਰ ਕੋਰਾਜਨ 18.5 ਐਸ. ਸੀ. (ਕਲੋਰ ਟਰੈਨੀਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਤੇਲਬੀਜ (ਫੁੱਲ ਪੈਣਾ): ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨਫ਼ਕੋਰੇਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੌ। ਰੋਗਰ ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ।
? ਚੱਲ ਰਿਹਾ ਮੌਸਮ ਸਰੋਂ ਦੀ ਚਿੱਟੀ ਕੁੰਗੀ ਲਈ ਅਨੁਕੂਲ ਹੈ। ਇਸ ਤੋਂ ਬਚਾਅ ਲਈ 250 ਗ੍ਰਾਮ ਰਿਡੋਮਿਲ ਗੋਲਡ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।ਲੋੜ ਪੈਣ ਤੇ 20 ਦਿਨਾਂ ਬਾਅਦ ਛਿੜਕਾਅ ਫਿਰ ਦੂਹਰਾਓ।
ਸਬਜੀਆਂ: ਸਬਜੀਆਂ ਜਿਵੇਂ ਕਿ ਆਲੂ, ਗਾਜਰ, ਮੁਲੀ, ਸ਼ਲਗਮ, ਪਾਲਕ, ਧਨੀਆਂ, ਮੇਥੀ, ਲਸਣ ਅਤੇ ਮਟਰਾਂ, ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਦੀ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਦੀ ਵਰਤੋਂ ਨਾਲ ਜ਼ਮੀਨ ਦਾ ਤਾਪਮਾਨ ਕੁਝ ਹੱਦ ਤੱਕ ਬਰਕਰਾਰ ਰਹਿੰਦਾ ਹੈ ।
? ਇਹ ਸਮਾਂ ਫੁੱਲ ਗੋਭੀ ਦੀਆਂ ਪਛੇਤੇ ਮੌਸਮ ਦੀ ਕਿਸਮਾਂ ਦੀ ਪਨੀਰੀ ਦੀ ਲਵਾਈ ਲਈ ਢੁੱਕਵਾਂ ਹੈ। ਗਾਜਰ, ਮੁਲੀ, ਸ਼ਲਗਮ, ਪਾਲਕ, ਧਨੀਆਂ, ਮੇਥੀ, ਲਸਣ ਅਤੇ ਮਟਰਾਂ ਦੀ ਮੁਖ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ-89 ਅਤੇ ਮੀਠੀ ਫਲੀ ਦੀ ਬੀਜਾਈ ਲਈ ਢੁਕਵਾਂ ਸਮਾਂ ਹੈ।ਇਹ ਸਮਾਂ ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੀ ਪਨੀਰੀ ਦੀ ਬੀਜਾਈ ਲਈ ਸਮਾਂ ਢੁੱਕਵਾਂ ਹੈ। ਪਿਆਜ ਦੀ ਪਨੀਰੀ ਦੀ ਬੀਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਬੀਜੋ।
? ਆਲੁਆਂ ਨੂੰ ਤੇਲੇ ਦੇ ਹਮਲੇ ਤੋੰ ਬਚਾਉਣ ਲਈ 300 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।
? ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ 500-700 ਗਾ੍ਰਮ ਇੰਡੋਫਿਲ ਐਮ-45ਫ਼ਮਾਸ ਐਮ-45ਫ਼ ਮਾਰਕਜ਼ੈਬਫ਼ ਐਂਟਰਾਕੌਲਫ਼ਕੱਵਚ ਜਾਂ 750-1000 ਗਾ੍ਰਮ ਕਾਪਰ ਔਕਸੀਕਲੋਰਾਈਡਫ਼ ਮਾਰਕ ਕਾਪਰ ਨੂੰ 250-350 ਲਿਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਸਾਫ ਮੌਸਮ ਹੋਣ ਤੇ ਹਫਤੇ-ਹਫਤੇ ਦੇ ਵਕਫੇ ਤੇ ਛਿੜਕਾਅ ਕਰੋ।
? ਆਲੂਆਂ ਦੀ ਖ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ। ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਹਨਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।
ਬਾਗਬਾਨੀ: ਸ਼ਦਾਬਹਾਰ ਖ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੌਰੇ ਬਣਾਈ ਰੱਖੋ । ਇਸ ਕੰਮ ਲਈ ਸਰਕੰਡਾ, ਦੱਬ ਜਾਂ ਖ਼ਜ਼ੂਰ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੂਟਿਆਂ ਨੂੰ ਹਲਕੀਆਂ ਸਿੰਚਾਈਆਂ ਵੀ ਕੀਤੀਆਂ ਜਾ ਸਕਦੀਆਂ ਹਨ।
? ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈੋਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
? ਬੇਰਾਂ ਦੇ ਬੂਟਿਆਂ ਨੂੰ ਚਿੱਟੋਂ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮਫ਼100 ਲਿਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ।ਬੇਰਾਂ ਉਪਰ ਇਸ ਸਮੇਂ ਭਰਵਾਂ ਖ਼ਲ ਲੱਗਿਆ ਹੋਇਆ ਹੈ ਇਸ ਲਈ ਇਸ ਮਹੀਨੇ ਇੱਕ ਸਿੰਚਾਈ ਜ਼ਰੂਰ ਕਰੋ।
? ਪੱਤਝੜੀ ਕਿਸਮਾਂ ਦੇ ਖ਼ਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਜੀਰ, ਅੰਗੂਰ ਆਦਿ ਲਗਾਉਣ ਦਾ ਕੰਮ ਸ਼ੁਰੂ ਕਰ ਲਵੋ ।
? ਅੰਬਾਂ ਦੀ ਗੂੰਦਹਿੜੀ ਦੀ ਰੋਕਥਾਂਮ ਲਈ ਦਰੱਖਤਾਂ ਦੇ ਮੁੱਖ ਤਣੇ ਦੁਆਲੇ ਅਲਕਾਥੇਨ ਸ਼ਟਿ ਚੰਗੀ ਤਰਾਂ ਲਪੇਟ ਦਿਉ।
? ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਮੁੱਖ ਖ਼ਲਦਾਰ ਬੂਟਿਆਂ ਨੂੰ ਦੇਸੀ ਖ਼ਾਦਾਂ ਪਉਣ ਦਾ ਕੰਮ ਕੀਤਾ ਜਾ ਸਕਦਾ ਹੈ।
ਪਸ਼ੂ ਪਾਲਣ: ਖੁਰਾਕ ਖੁਆਉਣ ਲਈ ਪਸ਼ੂਆਂ ਨੂੰ ਉਨ੍ਹਾਂ ਦੀ ਦੁੱਧ ਦੀ ਪੈਦਾਵਾਰ ਦੇ ਆਧਾਰ ਤੇ ਵੱਖਰੇ- ਵੱਖਰੇ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ ਕਿ ਜਿਆਦਾ ਦੁੱਧ ਦੇਣ ਵਾਲੇ, ਠੀਕ ਠਾਕ ਦਰਮਿਆਨੇ ਦੁੱਧ ਦੇਣ ਵਾਲੇ, ਘੱਟ ਦੁੱਧ ਦੇਣ ਵਾਲੇ ਅਤੇ ਨਾਂ ਦੁੱਧ ਦੇਣ ਵਾਲੇ ਪਸ਼ੂ।ਇਸ ਤਰਾਂ ਕਰਨ ਨਾਲ ਪਸ਼ੂਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖੁਰਾਕ ਦਿੱਤੀ ਜਾ ਸਕਦੀ ਹੈ।
? ਪਸ਼ੂਆਂ ਨੂੰ ਚੰਗੇ ਢਾਰਿਆਂ ਦੀ ਲੋੜ ਹੈ ਤਾਂ ਜੋ ਪਸ਼ੂ ਅਤਿ ਦੀ ਗਰਮੀ, ਸਰਦੀ, ਤੇਜ਼ ਹਵਾ, ਮੀਂਹ, ਹਨੇਰੀ ਆਦਿ ਤੋਂ ਬਚ ਸਕਣ।ਢਾਰੇ ਸਾਫ ਸੁਥਰੇ, ਸੁਖਾਵੇਂ, ਹਵਾਦਾਰ ਅਤੇ ਰੋਸ਼ਨੀ ਭਰੇ ਹੋਣੇ ਚਾਹੀਦੇ ਹਨ।ਪਸ਼ੂ ਘਰਾਂ ਦੇ ਆਲੇ ਦੁਆਲੇ ਦਰੱਖਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
? ਸਰਦੀਆਂ ਵਿਚ ਬਾਹਰਲਾ ਤਾਪਮਾਨ ਘੱਟ ਹੋਣ ਕਰਕੇ ਪਸ਼ੂ ਦੇ ਸ਼ਰੀਰ ਵਿਚੋਂ ਗਰਮੀ ਜ਼ਿਆਦਾ ਨਿਕਲਦੀ ਹੈ।ਇਸ ਨੂੰ ਸੰਭਾਲਣ ਲਈ ਪਸ਼ੂ ਦੇ ਥੱਲੇ ਸੁੱਕੀ ਪਰਾਲੀ ਜਾਂ ਘਾਹ ਆਦਿ ਵਿਸ਼ਾ ਦੇਣਾ ਚਾਹੀਦਾ ਹੈ।
? ਭੂਸਾ, ਲਕੜੀ ਦਾ ਭੂਰਾ ਵਰਤ ਸਕਦੇ ਹਾਂ।ਉਨ੍ਹਾਂ ਨੂੰ ਸਰਦੀ ਵਿਚ ਠੰਡੀਆਂ ਹਵਾਵਾਂ ਅਤੇ ਬਰਸਾਤ ਤੋਂ ਬਚਾਉ।
? ਖੁਰਲੀਆਂ ਵਿਚੋਂ ਬਚੇ ਖੁਚੇ ਪੱਠੇ ਬਾਹਰ ਕੱਢ ਕੇ ਸਾਫ ਸੁਥਰੇ ਪਾਣੀ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ।
ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ, ਪੀਏਯੂ, ਲੁਧਿਆਣਾ