ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ, ਵਿਖੇ `ਮਾਲਵਾ ਫਰੀ ਮੈਗਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ
ਜੀ ਐਸ ਪੰਨੂ
ਪਟਿਆਲਾ 01ਫਰਵਰੀ2023 : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ, ਵਿਖੇ ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਆਫ਼ ਵਰਲਡ ਕੈਂਸਰ ਕੇਅਰ ਦੀ ਅਗਵਾਈ ਅਧੀਨ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵੱਲੋਂ `ਮਾਲਵਾ ਫਰੀ ਮੈਗਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਰ ਕੈਂਪ ਜਗਜੀਤ ਸਿੰਘ ਧੂਰੀ , ਡਾਇਰੈਕਟਰ ਪੰਜਾਬ ਵਰਲਡ ਕੈਂਸਰ ਕੇਅਰ ਅਤੇ ਭੁਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇ ਉਪਰਾਲੇ ਨਾਲ ਲੱਗਿਆ।
ਇਸ ਕੈਂਪ ਵਿੱਚ ਡਾ. ਵਿਪਿਨ ਚੋਧਰੀ ਡਾ. ਮਨਦੀਪ ,ਡਾ. ਅਰੁਣ ਯਾਦਵ , ਡਾ. ਗੁਲਸ਼ਨ ਠਾਕੁਰ, ਡਾ. ਜਸਲੀਨ ਅਤੇ ਡਾ. ਰਮਨਦੀਪ ਕੌਰ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਇਲਾਕੇ ਦੇ 600 ਤੋਂ ਵੱਧ ਮਰਦਾਂ ਅਤੇ ਔਰਤਾਂ ਦੇ ਹਰ ਤਰ੍ਹਾਂ ਦੇ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਗਈ। ਮੂੰਹ ਦੇ ਕੈਸਰ, ਬਲੱਡ ਪ੍ਰੈਸ਼ਰ, ਬੱਚੇ ਦਾਨੀ ਦੇ ਕੈਂਸਰ ਦੀ ਜਾਂਚ, ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਕਰਨ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ।
ਇਹ ਕੈਂਪ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜੇ ਤੱਕ ਚੱਲਿਆ । ਡਾ. ਬਲਬੀਰ ਸਿੰਘ ਚੰਦੀ ਵੱਲੋਂ ਐਕਯੂਪ੍ਰੈਸ਼ਰ ਰਾਹੀ ਬਿਮਾਰੀਆਂ ਨੂੰ ਦੂਰ ਕਰਨ ਬਾਰੇ ਵੀ ਦੱਸਿਆ ਗਿਆ। ਇਸ ਕੈਂਪ ਵਿੱਚ ਹਰਮੀਤ ਸਿੰਘ ਪਠਾਨ ਮਾਜ਼ਰਾ ਐਮ. ਐਲ. ਏ ਹਲਕਾ ਸਨੋਰ, ਜਗਜੀਤ ਸਿੰਘ ਧੂਰੀ , ਸੰਜੇ ਗੁਪਤਾ, ਸੰਜੀਵ ਮਹਿਤਾ, ਟੀ. ਐਲ. ਜੋਸ਼ੀ, ਮਿਠੂ, ਵੀ. ਐਲ. ਅਗਰਵਾਲ, ਅਨਿਲ ਮਿਤਲ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਐਸ. ਐਚ. ਓ ਜੁਲਕਾਂ ਵੀ ਸ਼ਾਮਿਲ ਹੋਏ। ਮਾਤਾ ਗੁਜਰੀ ਸਕੂਲ ਦੇ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਪ੍ਰੈਜ਼ੀਡੈਂਟ ਸ੍ਰੀ ਮਤੀ ਰਵਿੰਦਰ ਕੌਰ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।