← ਪਿਛੇ ਪਰਤੋ
ਬਜਟ 2023 ਵਿੱਚ ਟੈਕਸ ਛੋਟ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ: ਅੰਕਿਤ ਬੰਸਲ
ਚੰਡੀਗੜ੍ਹ, 1 ਫਰਵਰੀ 2023 - ਯੂਨੀਅਨ ਬਜਟ 2023 ਵਿੱਚ ਟੈਕਸ ਸਲੈਬ ਨੂੰ 5 ਲੱਖ ਤੋਂ ਵਧਾ ਕੇ 7 ਲੱਖ ਕਰਨ ਦੇ ਫੈਸਲੇ ਨਾਲ ਮੱਧਵਰਗੀ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਪੇਸ਼ ਕੀਤੇ ਬਜਟ ਸੈਸ਼ਨ ਵਿੱਚ ਇਸ ਛੋਟ ਦਾ ਐਲਾਨ ਕੀਤਾ। ਭਾਜਪਾ ਦੇ ਯੂਵਾ ਨੇਤਾ ਅੰਕਿਤ ਬੰਸਲ ਨੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਆਮ ਲੋਕਾਂ ਨੂੰ ਦਿੱਤੀ ਇਸ ਵੱਡੀ ਰਾਹਤ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕੇ ਨਰਿੰਦਰ ਮੋਦੀ ਤੇਜ਼ੀ ਨਾਲ ਭਾਰਤ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਅੱਗੇ ਲੈ ਕੇ ਜਾ ਰਹੇ ਹਨ ਤੇ ਉਹਨਾਂ ਦੀ ਯੋਗ ਅਗਵਾਈ ਵਿੱਚ ਭਾਰਤ ਵੱਡੇ ਮੁਲਕਾਂ ਨੂੰ ਟੱਕਰ ਦੇਣ ਲੱਗਿਆ ਹੈ।
Total Responses : 133