ਇਕ ਗਰੰਟੀ ਹੋਰ ਕੀਤੀ ਪੂਰੀ, ਭਗਵੰਤ ਮਾਨ ਨੇ ਕੀਤਾ ਦਾਅਵਾ, ਪੜ੍ਹੋ ਵੇਰਵਾ
ਚੰਡੀਗੜ੍ਹ, 2 ਫਰਵਰੀ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਚੋਣਾਂ ਵੇਲੇ ਦਿੱਤੀ ਇਕ ਗਰੰਟੀ ਹੋਰ ਪੂਰੀ ਕਰ ਦਿੱਤੀ ਹੈ।
ਇਕ ਵੀਡੀਓ ਸੰਦੇਸ਼ ਵਿਚ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿਚ ਚੰਗੀ ਸਿੱਖਲਾਈ ਦੁਆ ਕੇ ਇਥੇ ਸਿੱਖਿਆ ਵਿਚ ਸੁਧਾਰ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਹੁਣ 4 ਫਰਵਰੀ ਨੂੰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਹੈ। ਉਥੇ ਹੀ 6 ਤੋਂ 10 ਟੀਚਿੰਗ ਟਰੇਨਿੰਗ ਸੈਮੀਨਾਰ ਹੋਵੇਗਾ। ਉਹਨਾਂ ਕਿਹਾ ਕਿ ਆਧੁਨਿਕ ਤਰੀਕੇ ਇਹਨਾਂ ਟੀਚਰਾਂ ਨੂੰ ਸਿਖਾਏ ਜਾਣਗੇ। ਉਹਨਾ ਦੱਸਿਆ ਕਿ 11 ਫਰਵਰੀ ਨੂੰ ਇਹ ਟੀਚਰ ਵਾਪਸ ਆਉਣਗੇ।
ਉਹਨਾਂ ਕਿਹਾ ਕਿ ਵਾਪਸ ਆ ਕੇ ਜਦੋਂ ਇਹ ਟੀਚਰ ਆਪਣੇ ਸਾਥੀਆਂ ਨਾਲ ਵਿਚਾਰ ਸਾਂਝੇ ਕਰਨਗੇ ਤਾਂ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਸੁਧਾਰ ਹੋਵੇਗਾ ਅਤੇ ਪੰਜਾਬ ਸਿੱਖਿਆ ਦੇ ਖੇਤਰ ਵਿਚ ਨੰਬਰ ਇਕ ਬਣ ਜਾਵੇਗਾ।
ਵੇਖੋ ਵੀਡੀਓ:
https://fb.watch/ir2bexf4K8/?mibextid=RUbZ1f