ਪੰਜਾਬ 'ਚ ਖ਼ਾਲਿਸਤਾਨ ਦੀ ਕੋਈ ਲਹਿਰ ਨਹੀਂ- ਗਵਰਨਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 2 ਫਰਵਰੀ 2023-ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਵੱਡਾ ਬਿਆਨ ਦਿੱਤਾ ਹੈ ਕਿ, ਪੰਜਾਬ ਦੇ ਅੰਦਰ ਕੋਈ ਖ਼ਾਲਿਸਤਾਨੀ ਲਹਿਰ ਨਹੀਂ ਹੈ। ਉਨ੍ਹਾਂ ਕਿਹਾ ਕਿ, ਚੰਦ ਲੋਕ ਖ਼ਾਲਿਸਤਾਨ ਦੀਆਂ ਗੱਲਾਂ ਕਰ ਰਹੇ ਹਨ।
ਗਵਰਨਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਐਥੇ ਪੰਜਾਬ ਚ ਕੋਈ ਕੈਨੇਡਾ ਤੋਂ ਆਇਆ, ਮੈਨੂੰ ਨਾਮ ਨਹੀਂ ਪਤਾ ਊਹਦਾ ਕੀ ਹੈ?, ਜਿਹੜੇ ਲੋਕ ਮੁਲਕ ਵਿਰੋਧੀ ਹਨ, ਉਹ ਉਹਦੇ ਝੰਡੇ ਥੱਲੇ ਜਾਣ ਨੂੰ ਫਿਰਦੇ ਹਨ।
ਇਸ ਤੋਂ ਇਲਾਵਾ ਕੋਈ ਲਹਿਰ ਪੰਜਾਬ ਦੇ ਅੰਦਰ ਨਹੀਂ ਹੈ। ਗਵਰਨਰ ਨੇ ਕਿਹਾ ਕਿ, ਜਿਹੜੇ ਬਾਹਲੇ ਖ਼ਾਲਿਸਤਾਨ-ਖ਼ਾਲਿਸਤਾਨ ਕਰ ਰਹੇ ਹਨ, ਮੈਂ ਸਰਕਾਰ ਨੂੰ ਕਹਿੰਦਾ ਕਿ, ਉਨ੍ਹਾਂ ਨੂੰ ਕੁਚਲ ਦਿਓ, ਅਜਿਹੀ ਦੇਸ਼ ਵਿਰੋਧੀ ਮੂਵਮੈਂਟ ਨੂੰ ਅੱਗੇ ਨਹੀਂ ਵਧਾਉਣਾ।
ਇਸ ਦੇ ਨਾਲ ਹੀ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ, ਪੰਜਾਬ ਸੂਬਾ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਅਜਿਹੀ ਮੂਵਮੈਂਟ ਨੂੰ ਨਹੀਂ ਵਧਾਉਣ, ਜੋ ਮੁਲਕ ਵਿਰੋਧੀ ਹੋਵੇ, ਵੈਸੇ ਸਭ ਤੋਂ ਵੱਧ ਦੇਸ਼ ਭਗਤ ਪੰਜਾਬ ਹੀ ਹੈ।