ਭਗਵੰਤ ਮਾਨ ਕਰਨਗੇ ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀਜ਼ ਨਾਲ ਮੀਟਿੰਗ, ਪੜ੍ਹੋ ਵੇਰਵਾ
ਚੰਡੀਗੜ੍ਹ, 2 ਫਰਵਰੀ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 3 ਫਰਵਰੀ ਨੂੰ 1.00 ਵਜੇ ਦੁਪਹਿਰ ਬਾਅਦ ਦੂਜੀ ਮੰਜ਼ਿਲ ਕਮੇਟੀ ਰੂਮ ਮੁੱਖ ਮੰਤਰੀ ਦਫਤਰ ਵਿਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ ਐਸ ਪੀਜ਼ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਅਫਸਰਾਂ ਤੋਂ 23 ਨੁਕਤਿਆਂ ਸਬੰਧੀ ਜਾਣਕਾਰੀ ਮੰਗੀ ਗਈ ਹੈ। ਮੀਟਿੰਗ ਵਿਚ ਆਈ ਜੀ ਤੇ ਡੀ ਆਈ ਜੀ ਬਾਰਡਰ ਰੇਂਜ, ਜਲੰਧਰ ਰੇਂਜ, ਲੁਧਿਆਣਾ ਰੇਂਜ, ਪਟਿਆਲਾ ਰੇਂਜ, ਰੂਪਨਗਰ ਰੇਂਜ, ਬਠਿੰਡਾ ਰੇਂਜ, ਫਿਰੋਜ਼ਪੁਰ ਰੇਂਜ ਅਤੇ ਫਰੀਦਕੋਟ ਰੇਂਜ ਨੂੰ ਵੀ ਸ਼ਾਮਲ ਹੋਣ ਦੀ ਹਦਾਇਤ ਕੀਤੀ ਗਈ ਹੈ।