ਅਸਲਾ ਲਾਇਸੰਸ ਧਾਰਕ ਆਪਣੇ ਮਿਆਦ ਮੁੱਕ ਚੁੱਕੇ ਅਸਲਾ ਲਾਇਸੰਸ ਨੂੰ 10 ਫਰਵਰੀ ਤੱਕ ਕਰਵਾ ਲੈਣ ਰੀਨਿਊ
ਐਸ ਏ ਐਸ ਨਗਰ, 02 ਜਨਵਰੀ 2023 - ਜਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਮਿਤੀ 13.11.2022 ਦੇ ਸਨਮੁੱਖ ਸੂਚਿਤ ਕੀਤਾ ਗਿਆ ਸੀ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਜਿਹੜੇ ਅਸਲਾ ਲਾਇਸੰਸ ਧਾਰਕਾ ਨੇ ਆਪਣੇ ਅਸਲਾ ਲਾਇਸੰਸ ਅਜੇ ਤੱਕ ਵੀ ਨਵੀਨ/ਰੀਨਿਊ ਨਹੀਂ ਕਰਾਏ, ਉਹ ਆਪਣੇ ਅਸਲਾ ਲਾਇਸੰਸ ਪ੍ਰੈਸ ਨੋਟ ਦੇ ਜਾਰੀ ਹੋਣ ਤੇ 15 ਦਿਨਾਂ ਦੇ ਅੰਦਰ-ਅੰਦਰ ਲਾਇਸੰਸ ਨਵੀਨ/ਰੀਨਿਊ ਕਰਵਾ ਲੈਣ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 115 ਲਾਇਸੰਸੀ ਅਜਿਹੇ ਹਨ, ਜਿਹਨਾਂ ਨੇ ਅਜੇ ਤੱਕ ਵੀ ਆਪਣਾ ਅਸਲਾ ਲਾਇਸੰਸ ਨਵੀਨ ਨਹੀਂ ਕਰਾਇਆ। ਉਹ ਕਿਹਾ ਕਿ ਇਹਨਾਂ ਲਾਇਸੰਸ ਧਾਰਕਾਂ ਨੂੰ ਆਖਰੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਵੀ ਆਪਣੇ ਮਿਆਦ ਮੁੱਕ ਚੁੱਕੇ ਅਸਲਾ ਲਾਇਸੰਸ ਨੂੰ 10 ਫਰਵਰੀ ਤੱਕ ਰੀਨਿਊ ਕਰਨ ਲਈ ਅਪਲਾਈ ਕਰਨਾ ਯਕੀਨੀ ਬਣਾਉਣ।
ਇਸ ਤੋਂ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 09 ਅਸਲਾ ਲਾਇਸੰਸ ਧਾਰਕ ਅਜਿਹੇ ਹਨ, ਜਿਹਨਾਂ ਨੇ ਆਪਣੇ ਅਸਲਾ ਲਾਇਸੰਸ ਤੋਂ ਅਜੇ ਤੱਕ ਤੀਜਾ ਹਥਿਆਰ ਡਲੀਟ ਨਹੀਂ ਕਰਾਇਆ। ਉਹਨਾਂ ਨੂੰ ਵੀ ਆਖਰੀ ਮੌਕਾ ਦਿੰਦੇ ਹੋਏ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਵੀ 10 ਫਰਵਰੀ ਹਥਿਆਰ ਵੇਚਣ/ਡਲੀਟ ਕਰਾਉਣ ਲਈ ਐਨ.ਓ.ਸੀ.ਅਪਲਾਈ ਕਰਨ। ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕਾ ਦੇ ਵਿਰੁੱਧ Arms Act 1959 ਦੇ ਸੈਕਸ਼ਨ 17(3) ਤਹਿਤ ਅਸਲਾ ਲਾਇਸੰਸ ਕੈਂਸਲ/ਰੱਦ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।