ਇੰਤਕਾਲਾ ਸਬੰਧੀ ਪਿੰਡਾਂ ਵਿਚ ਲੱਗਣਗੇ ਕੈਂਪ
ਦੀਪਕ ਜੈਨ
ਜਗਰਾਓਂ, 2 ਫਰਵਰੀ 2023 - ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਇੰਤਕਾਲਾ ਸਬੰਧੀ ਕੈਂਪ ਲਾਏ ਜਾਣੇ ਹਨ। ਜਿਸਦੀ ਜਾਣਕਾਰੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਵਲੋਂ ਦਿੱਤੀ ਗਈ। ਓਨਾ ਦਸਿਆ ਕਿ ਕੈਂਪ ਵਿੱਚ ਕਾਨੂੰਗੋ ਵਲੋਂ ਆਪਣੀ ਹਾਜਰੀ ਯਕੀਨੀ ਬਣਾਈ ਜਾਵੇ ਤੇ ਨਾਲ ਹੀ ਇਹ ਹਿਦਾਯਤ ਕੀਤੀ ਜਾਂਦੀ ਹੈ ਕਿ ਦਿੱਤੇ ਸਮੇਂ ਮੁਤਾਬਿਕ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਜਾਵੇ ਤਾਂ ਜੋ ਮੌਕੇ ਤੇ ਹੀ ਇੰਤਕਾਲ , ਫਰਦ-ਬਦਰ ਤਕਸੀਮ ਦੇ ਇੰਤਕਾਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਉਪਰੰਤ ਕੋਈ ਵੀ ਇੰਤਕਾਲ ਬਕਾਇਆ ਨਹੀਂ ਰਹਿਣਾ ਚਾਹੀਦਾ ਅਤੇ ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਜਰੂਰੀ ਰੱਖੀ ਗਈ ਹੈ। ਤਹਿਸੀਲਦਾਰ ਕੌਸ਼ਿਕ ਨੇ ਇਹ ਵੀ ਦਸਿਆ ਕਿ ਇਸ ਸਮੇਂ ਕੋਈ ਵੀ ਉੱਚ ਅਧਿਕਾਰੀ ਆ ਸਕਦੇ ਹਨ ਅਤੇ ਤਾਮਿਲੀ ਰਿਪੋਰਟ ਵਾਪਸ ਭੇਜੀ ਜਾਵੇ।