← ਪਿਛੇ ਪਰਤੋ
ਪਾਵਰਕਾਮ ਵਲੋਂ ਦਿੱਤੀ ਯੂਨਿਟਾਂ ਦੀ ਰਿਆਇਤ ਨੂੰ ਨਾ ਮਾਨਣ ਦੀ ਅਰਜ਼ੋਈ
ਜੀ ਐਸ ਪੰਨੂ
ਪਟਿਆਲਾ,2 ਫਰਵਰੀ 2023: ਪਾਵਰਕਾਮ ਦੇ ਕੁੱਝ ਮੁਲਾਜ਼ਮਾਂ ਨੇ ਅਰਜ਼ੀ ਪੱਤਰ ਲਿਖ ਕੇ ਆਪਣੇ ਪਾਵਰ ਕਾਮ ਦੇ ਵਿੱਤੀ ਹਲਾਤਾਂ ਨੂੰ ਦੇਖਦਿਆਂ ਹੋਇਆਂ ਅਤੇ ਆਪਣੀ ਆਤਮਾ ਨੂੰ ਜਗਾਉਂਦੀਆਂ ਹੋਇਆ ਪਾਵਰ ਕਾਮ ਵਲੋਂ 19/22 ਸਰਕੂਲਰ ਨਾਲ ਦਿੱਤੀ ਜਾਂਦੀ 300ਯੂਨਿਟ ਫਰੀ ਸਹੂਲਤ ਨੂੰ ਵਾਪਸ ਕਰਨ ਦੀ ਸੋਚੀ ਹੈ ਜਿਨਾਂ ਨੇ ਆਪਣੇ ਐਸ ਡੀ ਓ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਾਨੂੰ ਇਹ ਦਿੱਤੀ ਜਾਣ ਵਾਲੀ ਸਹੁਲਤ ਬੰਦ ਕਰ ਦਿੱਤੀ ਜਾਵੇ।ਇਹ ਮੁਲਾਜ਼ਮ ਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਪਾਵਰਕਾਮ ਵਿਚ ਹੀ ਕੰਮ ਕਰਦੇ ਹਨ। ਇਸੇ ਤਰ੍ਹਾਂ ਸੁਖਵੰਤ ਸਿੰਘ ਇੰਜਨੀਅਰ ਨੇ ਵੀ 300 ਯੂਨਿਟ ਨਾ ਲੈਣ ਦੀ ਚਾਹਨਾ ਜ਼ਾਹਰ ਕੀਤੀ ਹੈ ਸਰਕਾਰ ਨੂੰ ਅਜਿਹੇ ਵਿਚਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ ਜ਼ੋ ਲੋਕ ਆਪਣੇ ਤੌਰ ਤੇ ਕਿਸੇ ਵੀ ਕਾਰਨ ਨਹੀਂ ਮਾਨਣਾ ਚਾਹੁੰਦੇ ਹਨ ।
Total Responses : 74