ਲੁਧਿਆਣਾ ਪੁਲਿਸ ਵੱਲੋਂ ਅਸਲੇ ਸਮੇਤ 5 ਗ੍ਰਿਫਤਾਰ
ਸੰਜੀਵ ਸੂਦ
ਲੁਧਿਆਣਾ, 3 ਫਰਵਰੀ, 2023: ਲੁਧਿਆਣਾ ਪੁਲਿਸ ਨੇ ਅਸਲੇ ਸਮੇਤ 5 ਵਿਅਕਤੀ ਗ੍ਰਿਫਤਾਰ ਕੀਤੇ ਹਨ। ਲੁਧਿਆਣਾ ਦੇ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾ ਮਾਮਲਾ ਲੁਧਿਆਣਾ ਦੇ ਕਿਤਾਬ ਬਜ਼ਾਰ ਦੇ ਨਜ਼ਦੀਕ ਇਕ ਹੋਟਲ ਵਿਚ ਹੋਈ ਘਟਨਾ ਦਾ ਹੈ, ਜਿਸ ਮਾਮਲੇ ਵਿਚ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਇਹਨਾਂ ਦੇ ਗ੍ਰਿਫਤਾਰ ਹੋਣ ਨਾਲ 13 ਲੁੱਟ ਖੋਹ ਦੇ ਮਾਮਲੇ ਹੱਲ ਹੋਏ ਹਨ। ਉਹਨਾਂ ਦੱਸਿਆ ਕਿ ਇਹ ਲੋਕ ਇਕ ਰਿਵਾਲਵਰ ਕਿਰਾਏ ’ਤੇ ਲੈ ਕੇ ਘਟਨਾਵਾਂ ਨੁੰ ਅੰਜਾਮ ਦਿੰਦੇ ਸਨ। ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿਚ ਪੁਨੀਤ ਬੈਂਸ ਨਾਂ ਦੇ ਗੈਂਗ ਦੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ, ਜਿਹਨਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।