ਬੰਦ ਪਈ ਕੋਠੀ ਵਿਚੋਂ ਚੋਰਾਂ ਨੇ ਕੀਤਾ ਸਮਾਨ ਚੋਰੀ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 3 ਫਰਵਰੀ 2023: ਬੰਗਾ ਦੀ ਐਨਆਰਆਈ ਕਲੌਨੀ ਵਿਚ ਬਣੀ ਕੋਠੀ ਵਿੱਚੋਂ ਚੋਰਾਂ ਵੱਲੋਂ ਟੀਵੀ ਸਮੇਤ ਸੈਨੇਟਰੀ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਲੱਖਪੁਰ ਦੀ ਹਰਮਨਜੋਤ ਨੇ ਦੱਸਿਆ ਹੈ ਕਿ ਉਸ ਦੀ ਭੈਣ ਕਮਲੇਸ਼ ਕੌਰ ਨੇ ਬੰਗਾ ਦੀ ਐਨਆਰਆਈ ਕਲੌਨੀ ਵਿਚ ਕੋਠੀ ਬਣਾਈ ਹੋਈ ਹੈ। ਕਮਲੇਸ਼ ਕੌਰ ਵਿਦੇਸ਼ ਵਿੱਚ ਰਹਿੰਦੀ ਹੈ, ਜਦੋਂ ਕਿ ਉਹ ਖੁਦ ਹਫ਼ਤੇ ਵਿਚ ਇੱਕ ਜਾਂ ਦੋ ਵਾਰ ਕੋਠੀ ਜਾਂਦੀ ਹੈ। ਜਦੋਂ ਉਹ ਸੋਮਵਾਰ ਨੂੰ ਕੋਠੀ ਵਿੱਚ ਗਈ ਤਾਂ ਦੇਖਿਆ ਕਿ ਕੋਠੀ ਦੇ ਪਿਛਲੇ ਪਾਸੇ ਦੀ ਗਰਿੱਲ ਟੁੱਟੀ ਹੋਈ ਸੀ ਅਤੇ ਘਰ ਦੇ ਅੰਦਰ ਪਿਆ ਟੀ.ਵੀ., ਐਂਟਰ, ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਅਤੇ ਹੋਰ ਸਮਾਨ ਸਮੇਤ ਬਾਥਰੂਮ ਦਾ ਸਮਾਨ ਚੋਰੀ ਹੋ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਅਤੇ ਕੁੱਲ ਨੁਕਸਾਨ ਬਾਰੇ ਹੋਰ ਜਾਣਕਾਰੀ ਵਿਦੇਸ਼ ਵਿਚ ਰਹਿੰਦੀ ਉਸ ਦੀ ਭੈਣ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਪਤਾ ਲੱਗੇਗੀ।ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ