ਅਮੁਲ ਨੇ ਦੁੱਧ ਦੇ ਰੇਟਾਂ ਵਿਚ ਕੀਤਾ ਵਾਧਾ, ਪੜ੍ਹੋ ਵੇਰਵਾ
ਚੰਡੀਗੜ੍ਹ, 3 ਫਰਵਰੀ, 2023: ਅਮੁਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪਰੇਟਿਵ ਨੇ ਦੁੱਧ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ।
ਅਮੁਲ ਗੋਲਡ ਹੁਣ 66 ਰੁਪਏ ਲੀਟਰ ਮਿਲੇਗਾ, ਅਮੁਲ ਤਾਜ਼ਾ 54 ਰੁਪਏ ਲੀਟਰ, ਅਮੁਲ ਗਾਂ ਦਾ ਦੁੱਧ 56 ਰੁਪਏ ਅਤੇ ਅਮੁਲ ਏ 2 ਮੱਝ ਦਾ ਦੁੱਧ 70 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਪਹਿਲਾਂ ਅਮੁਲ ਨੇ ਅਕਤੂਬਰ ਵਿਚ ਰੇਟਾਂ ਵਿਚ ਵਾਧਾ ਕੀਤਾ ਸੀ।