ਵਿਆਹਾਂ ਦੇ ਮਾਮਲੇ 'ਚ ਪੰਚਾਇਤ ਨੇ ਜਾਰੀ ਕੀਤਾ ਅਨੋਖਾ ਫੁਰਮਾਨ, ਲਹਿੰਗਾ ਪਾਉਣ ਤੇ ਵੀ ਲਾਈ ਬੰਦਿਸ਼ , ਉਲੰਘਣਾ 'ਤੇ ਠੁਕੇਗਾ ਜੁਰਮਾਨਾ -ਪੜ੍ਹੋ ਵੇਰਵਾ
ਲਾਵਾਂ ਵੇਲੇ ਲਹਿੰਗਾ ਪਾਉਣ ’ਤੇ ਪਾਬੰਦੀ ਸਮੇਤ ਲਾਈਆਂ ਬੰਦਸ਼ਾਂ -ਉਲੰਘਣਾ ਕਰਨ ’ਤੇ ਹੋਵੇਗਾ ਜ਼ੁਰਮਾਨਾ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 3 ਫਰਵਰੀ, 2023: ਫਜ਼ੂਲ ਖਰਚੇ ਬੰਦ ਕਰਨ ਅਤੇ ਸਮੇਂ ਦੇ ਪਾਬੰਧ ਹੋਣ ਲਈ ਹਲਕਾ ਭੁੱਲਥ ਦੇ ਅਧੀਨ ਪੈਂਦੀ ਇਕ ਪਿੰਡ ਭਦਾਸ ਦੀ ਗ੍ਰਾਮ ਪੰਚਾਇਤ ਤੇ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਲੈਂਦਿਆਂ ਆਪਣੇ ਪਿੰਡ ਵਿੱਚ ਕੁਝ ਸ਼ਰਤਾਂ ਲਾਗੂ ਕੀਤੀਆਂ ਹਨ।
ਇਕ ਮਤਾ ਪਾਸ ਕਰਦਿਆਂ ਅਹਿਮ ਗੱਲਾਂ ’ਤੇ ਮੋਹਰ ਲਗਾਈ ਹੈ ਜਿਸ ਦੀ ਚਫੇਰੇ ਹੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਲੋਕਾਂ ਨੇ ਪਿੰਡ ਦੇ ਵਿਕਾਸ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਪਿੰਡ ਨੂੰ ਇਕ ਸਟੇਡੀਅਮ ਅਤੇ ਪਿੰਡ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।
ਇਸ ਮੌਕੇ ਸਮਾਜ ਸੇਵਕ ਆਗੂ ਨਿਸ਼ਾਨ ਸਿੰਘ ਬਲੀਆਨਿਆ ਨੇ ਕਿਹਾ ਜਿੱਥੇ ਪਿੰਡ ਦੀ ਪੰਚਾਇਤ ਤੇ ਮੋਹਤਵਾਰ ਆਗੂਆਂ ਨੇ ਦੱਸਿਆ ਕਿ ਫਜ਼ੂਲ ਖਰਚੇ ਬੰਦ ਕਰਨੇ ਅਤੇ ਸਮੇਂ ਦੇ ਪਾਬੰਦ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ।
ਜਿੱਥੇ ਕਿ ਜਿੱਥੇ ਪਿੰਡ ਦੀ ਮਹਿਲਾ ਸਰਪੰਚ ਤੇ ਦੇ ਪਤੀ ਸਮਾਜ ਸੇਵਕ ਨਿਸ਼ਾਨ ਸਿੰਘ ਬਲਿਆਨੀਆ ਨੇ ਦੱਸਿਆ ਕਿ ਪਿੰਡ ਦੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਵਿਚ ਅਹਿਮ ਫੈਸਲਾ ਲੈਕੇ ਬੈਨਰ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਕਿ ਪਿੰਡ ਵਿਚ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਨਾਲ ਪਿੰਡ ਦੀ ਛਵੀ ਤੇ ਕੋਈ ਦਾਗ ਲਗ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਿਵੇਂ ਪਿੰਡ ਵਿਚ ਨਸ਼ਾ ਅਤੇ ਤੰਬਾਕੂ ਵਰਗੀਆ ਨਸ਼ੀਲੀਆ ਚੀਜਾ ਨੂੰ ਨਹੀਂ ਵੇਚਣ ਦਿੱਤਾ ਜਾਵੇਗਾ। ਇਸ ਮੌਕੇ ਕੁੱਝ ਜ਼ਰੂਰੀ ਬੇਨਤੀਆਂ ਇਸ ਤਰਾਂ ਹਨ....
- ਲੰਗਰ ਵਾਲੇ ਟਿਫਨ ਬੋਕਸ, ਲਿਫਾਫੇ ’ਤੇ ਪਾਬੰਧੀ: ਜੇਕਰ ਘਰ ਵਾਲੇ ਜਾ ਲੰਗਰ ਲਿਜਾਣ ਵਾਲੇ ਕਸੂਰਵਾਰ ਪਾਏ ਜਾਂਦੇ ਹਨ 10000/- ਰੁਪਏ ਜ਼ੁਰਮਾਨਾ ਅਤੇ 2 ਮਹੀਨੇ ਜੋੜਿਆਂ ਦੀ ਸੇਵਾ।
- ਜੇਕਰ ਕਮੇਟੀ ਮੈਂਬਰ, ਪ੍ਰਧਾਨ, ਨੰਬਰਦਾਰ, ਸਰਪੰਚ ਕਸੂਰਵਾਰ ਪਾਏ ਜਾਂਦੇ ਹਨ 30000/- ਰੁਪਏ ਜ਼ੁਰਮਾਨਾ 3 ਮਹੀਨੇ ਜੋੜਿਆਂ ਦੀ ਸੇਵਾ।
- ਜੇਕਰ ਰੋਟੀਆਂ ਪਕਾਉਣ ਵਾਲੇ, ਜਾਂ ਪੰਚ ਕਸੂਰਵਾਰ ਪਾਏ ਜਾਂਦੇ ਹਨ ਤਾਂ 1100/- ਰੁਪਏ ਜ਼ੁਰਮਾਨਾ।
- ਬਰਾਤ ਦੇ ਲਾਵਾਂ ਦਾ ਸਮਾਂ 12 ਵਜੇ ਤੋਂ ਪਹਿਲਾ ਦਾ ਹੈ। - ਜੇਕਰ 12 ਵਜੇ ਤੋਂ ਬਾਅਦ ਬਰਾਤ ਆਵੇਗੀ ਤਾਂ 11000/- ਰੁਪਏ ਜ਼ੁਰਮਾਨਾ
- ਲਾਵਾ ਸਮੇਂ ਲਹਿੰਗਾ ਪਾਉਣ ’ਤੇ ਪਬੰਧੀ ਹੈ।
- ਵਿਆਹ ਤੋਂ ਬਾਅਦ ਫੇਰਾ ਪਾਉਣ ਲਈ ਸਿਰਫ ਘਰ ਦਾ ਪਰਿਵਾਰ ਹੀ ਜਾਣਾ ਚਾਹੀਦਾ ਹੈ।
- ਬਾਜੀਗਰ, ਭੰਡ, ਖੁਸਰੇ ਸਰਕਾਰ ਤੋਂ ਮਨਜ਼ੂਰ ਦਸਤਾਵੇਜ ਜਾਂ ਪੰਚਾਇਤ ਵੱਲੋਂ ਤਸਦੀਕ ਕਰਨ ’ਤੇ ਹੀ ਵਧਾਈ ਦਿੱਤੀ ਜਾਵੇਗੀ।
- ਖੁਸਰੇ ਦੀ ਵਧਾਈ-11000/- ਭੰਡਾਂ ਦੀ ਵਧਾਈ-1100/-
ਸਿਰਫ ਇੱਕ ਪਾਰਟੀ ਨੂੰ ਹੀ ਵਧਾਈ ਦਿੱਤੀ ਜਾਵੇਗੀ।
- ਬਾਜ਼ੀਗਰਾ ਦੀ ਵਧਾਈ-1100/-
- ਪਿੰਡ ਵਿੱਚ ਨਸ਼ੇਂ ਵੇਚਣਾ, ਜਰਦਾਂ, ਤੰਬਾਕੂ, ਖੈਣੀ ਬਿਲਕੁੱਲ ਮਨ੍ਹਾ ਹੈ ਜੇਕਰ ਫਿਰ ਵੀ ਕੋਈ ਨਹੀ ਹਟਦਾ ਤਾਂ 5000/- ਰੁਪਏ ਜ਼ੁਰਮਾਨਾ।
- ਨਸ਼ਾ ਵੇਚਣ ਵਾਲੇ ਦੀ ਕੋਈ ਸੂਚਨਾ ਦਿੰਦਾ ਹੈ ਤਾਂ ਉਸਨੂੰ ਪੰਚਾਇਤ ਵੱਲੋਂ 5000/- ਰੁਪਏ ਦਿੱਤੇ ਜਾਣਗੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।