ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ; ਨਸ਼ਾ ਵੇਚਦਾ, ਕਰਦਾ ਜਾਂ ਫਿਰ ਲੁਟੇਰਾ ਕੋਈ ਫ਼ੜਿਆ ਗਿਆ ਤਾਂ, ਪਿੰਡ ਵਾਲੇ ਖੁਦ ਲਾਉਣਗੇ ਸੋਧਾ
ਪੰਚਾਇਤ ਨੇ ਮਤਾ ਕਰ ਦਿੱਤਾ ਪਾਸ
ਰੋਹਿਤ ਗੁਪਤਾ
ਗੁਰਦਾਸਪੁਰ, 3 ਫਰਵਰੀ, 2023- ਪੰਜਾਬ ਅੰਦਰ ਨਸ਼ਾ ਵੇਚਣ ਅਤੇ ਲੁੱਟ ਖੋਹ ਗੈਂਗ ਵਾਦ ਨੇ ਆਪਣੀਆਂ ਜੜ੍ਹਾਂ ਇਸ ਕਦਰ ਪਸਾਰ ਲਈਆ ਹਨ ਕੇ ਇਹਨਾਂ ਤੋਂ ਜਿਥੇ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਤੰਗ ਆ ਚੁੱਕਿਆ ਹੈ। ਓਥੇ ਹੀ ਹੁਣ ਪਿੰਡਾਂ ਦੇ ਲੋਕ ਵੀ ਤੰਗ ਆ ਚੁਕੇ ਹਨ ਅਤੇ ਇਹਨਾਂ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਆਪ ਹੀ ਸੂਤਰ ਕਰਨ ਲਈ ਪੰਚਾਇਤੀ ਮਤੇ ਪਾਸ ਕੀਤੇ ਜਾ ਰਹੇ ਹਨ।ਐਸਾ ਹੀ ਇਕ ਮਤਾ ਬਟਾਲਾ ਦੇ ਨਜ਼ਦੀਕੀ ਪਿੰਡ ਬਿਸ਼ਨਿਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵੀ ਪਾਸ ਕੀਤਾ ਹੈ ,ਜਿਸ ਵਿਚ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆ ਨੂੰ ਅਗਰ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ ਤਾਂ ਉਸਨੂੰ ਸੋਧਾਂ ਪਿੰਡ ਵਾਲੇ ਖੁਦ ਆਪ ਹੀ ਲਗਾਉਣਗੇ ਅਤੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰਨਗੇ।
ਪਿੰਡ ਬਿਸ਼ਨੀਵਾਲ ਦੇ ਮੁਹਤਬਰ ਅਤੇ ਪਿੰਡ ਵਾਸੀਆਂ ਡੀਆ ਕਹਿਣਾ ਸੀ ਕਿ ਸਾਡੇ ਪਿੰਡ ਵਿਚ ਨਸ਼ਾ ਪਿਛਲੇ ਪੰਜ ਛੇ ਸਾਲਾਂ ਤੋਂ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਵੇਚਿਆ ਜਾਂਦਾ ਸੀ।ਪਿੰਡ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਪੁਲਿਸ ਨੇ ਕੇਸ ਵੀ ਦਰਜ ਕੀਤੇ ਪਰ ਕਾਬੂ ਕਿਸੇ ਨੂੰ ਨਹੀਂ ਕੀਤਾ ਅਤੇ ਹੁਣ ਤਾਂ ਇਹਨਾਂ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਤਾਂ ਅਤ ਹੀ ਮਚਾ ਦਿੱਤੀ ਹੈ ਸ਼ਰੇਆਮ ਕਿਸੇ ਨੂੰ ਪਿੰਡ ਦੇ ਰਾਹ ਜਾਂਦੇ ਨੂੰ ਲੁੱਟ ਲੈਂਦੇ ਹਨ ਘਰਾਂ ਅੰਦਰ ਵੜ ਕੇ ਹਮਲਾ ਕਰਕੇ ਲੁੱਟ ਕੇ ਲੈ ਜਾਂਦੇ ਹਨ ਦੁਕਾਨਾਂ ਉਤੋਂ ਸ਼ਰੇਆਮ ਲੁੱਟ ਖੋਹ ਕਰਕੇ ਭੱਜ ਜਾਂਦੇ ਹਨ।
ਇਹਨਾਂ ਘਟਨਾਵਾਂ ਵਿਚੋਂ ਤਾਜਾ ਘਟਨਾ ਇਕ ਦੁਕਾਨਦਾਰ ਨਾਲ ਹੋ ਲੁੱਟ ਦੀ ਜੋ 25 ਜਨਵਰੀ ਦੀ ਸ਼ਾਮ ਨੂੰ ਕੀਤੀ ਗਈ ਅਤੇ ਉਸ ਘਟਨਾ ਦੀ ਸੀ ਸੀ ਟੀ ਵੀ ਸਾਹਮਣੇ ਆਈ ਇਹਨਾਂ ਨਸ਼ਾ ਵੇਚਣ ਅਤੇ ਲੋਟੂ ਗਿਰੋਹਾਂ ਤੋਂ ਤੰਗ ਆ ਕੇ ਹੁਣ ਪਿੰਡ ਬਿਸ਼ਨੀਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ ਕੇ ਜੇਕਰ ਅੱਜ ਤੋਂ ਬਾਅਦ ਪਿੰਡ ਦੀ ਹਦੂਦ ਅੰਦਰ ਜਾਂ ਫਿਰ ਪਿੰਡ ਦੇ ਆਸ ਪਾਸ ਕੋਈ ਵੀ ਨਸ਼ਾ ਵੇਚਦਾ ਜਾਂ ਫਿਰ ਲੁੱਟ ਖਸੁੱਟ ਕਰਦਾ ਕਾਬੂ ਆ ਗਿਆ ਤਾਂ ਉਹ ਆਪਣੀ ਜਾਨ ਮਾਲ ਦਾ ਖੁਦ ਜਿੰਮੇਦਾਰ ਹੋਵਗਾ ਪਿੰਡ ਵਾਲੇ ਪਹਿਲਾ ਉਸਨੂੰ ਖੁਦ ਸੋਧਾਂ ਲਾਕੇ ਬੰਦੇ ਦਾ ਪੁੱਤ ਬਣਾਉਣਗੇ ਬਾਅਦ ਵਿਚ ਪੁਲਿਸ ਦੇ ਹਵਾਲੇ ਕਰਨਗੇ ਓਹਨਾ ਕਿਹਾ ਕਿ ਇਸ ਮਤੇ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿਤੀ ਜਾਵੇਗੀ।