ਜ਼ੀ ਪੰਜਾਬੀ 'ਤੇ ਇਸ ਐਤਵਾਰ ਦਿਲਜੀਤ ਦੋਸਾਂਝ ਦੀ 'ਬਾਬੇ ਭੰਗੜਾ ਪਾਉਂਦੇ ਨੇ' ਦੇ ਨਾਲ ਹਾਸੇ ਦੇ ਪਿਟਾਰੇ ਨੂੰ ਖੋਲ੍ਹਣ ਲਈ ਤਿਆਰ
ਪੰਜਾਬ, 5 ਫਰਵਰੀ 2023: ਜ਼ੀ ਪੰਜਾਬੀ ਨੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਕਈ ਰਿਕਾਰਡ ਤੋੜ ਬਲਾਕਬਸਟਰ ਫਿਲਮਾਂ ਜਿਵੇਂ ਕਿ 'ਸੌਂਕਣ ਸੌਕਣੇ', 'ਸੋਹਰਿਆਂ ਦਾ ਪਿੰਡ ਆ ਗਿਆ' ਆਦਿ ਦੇ ਨਾਲ ਫਿਕਸ਼ਨ ਨਾਨ-ਫਿਕਸ਼ਨ ਦੀ ਇੱਕ ਸ਼ਾਨਦਾਰ ਲੜੀ ਪੇਸ਼ ਕੀਤੀ ਹੈ। ਇੱਕ ਹੋਰ ਨਾਮ ਇਸ ਸ਼ਾਨਦਾਰ ਲੜੀ ਵਿੱਚ ਸ਼ਾਮਲ ਕਰਦੇ ਹੋਏ, ਜ਼ੀ ਪੰਜਾਬੀ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ, 'ਬਾਬੇ ਭੰਗੜਾ ਪਾਉਂਦੇ ਨੇ' ਲੈ ਕੇ ਆ ਰਿਹਾ ਹੈ, 5 ਫਰਵਰੀ ਨੂੰ ਦੁਪਹਿਰ 1 ਵਜੇ ਸਿੱਧੇ ਤੁਹਾਡੀਆਂ ਟੀਵੀ ਸਕ੍ਰੀਨਾਂ 'ਤੇ ਆ ਰਹੀ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ, ਸਰਗੁਣ ਮਹਿਤਾ ਅਤੇ ਸੋਹੇਲ ਅਹਿਮਦ ਵਰਗੇ ਕਲਾਕਾਰ ਮੁੱਖ ਭੂਮਿਕਾ ਵਿੱਚ ਹਨ।
ਤਿੰਨ ਦੋਸਤ, ਕਰੋੜਪਤੀ ਬਣਨ ਲਈ ਸੰਘਰਸ਼ ਕਰਦੇ ਹਨ। ਫਿਲਮ ਦੀ ਕਰਿਸਪ ਸ਼ੁਰੂਆਤ ਉਦੋਂ ਹੈ ਜਦੋਂ ਦੋਸਤਾਂ ਦੀ ਤਿੱਕੜੀ ਇਕ ਵੱਡੇ ਪਲਾਨ ਨੂੰ ਕਾਮਯਾਬ ਕਰਨ ਦੀ ਯੋਜਨਾ ਬਣਾਉਂਦੇ ਹਨ। ਪਲਾਨ ਅਨੁਸਾਰ ਇਹ ਇੱਕ ਅਜਿਹੇ ਬਜ਼ੁਰਗ ਵਿਅਕਤੀ ਨੂੰ ਗੋਦ ਲੈਣਾ ਚਾਹੁੰਦੇ ਹਨ ਜੋ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹੈ ਅਤੇ ਉਸਦੇ ਮਰਨ ਉਪਰੰਤ ਬੀਮਾ ਪਾਲਿਸੀ ਦੇ ਸਾਰੇ ਪੈਸੇ ਉਸਦੇ ਪਰਿਵਾਰ ਨੂੰ ਦਿੱਤੇ ਜਾਣਗੇ। ਉਹ ਇਕਬਾਲ ਨਾਮ ਦੇ ਇੱਕ ਬਜ਼ੁਰਗ ਨੂੰ ਗੋਦ ਲੈਂਦੇ ਹਨ। ਇਹ ਕਹਾਣੀ ਕਈ ਹਾਸੇ ਅਤੇ ਉਲਝਾਉਣ ਵਾਲੇ ਮੋੜ ਲਿਆਉਂਦੀ ਹੈ ਜੋ ਫਿਲਮ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ।
ਇਸ ਫਿਲਮ ਦੇ ਆਉਣ ਨਾਲ ਦਿਲਜੀਤ ਦੀ ਇੱਕ ਲੰਬੇ ਸਮੇ ਤੋ ਬਾਅਦ ਟੀਵੀ ਸਕਰੀਨਾਂ ਉੱਤੇ ਵਾਪਸੀ ਹੋਣ ਜਾ ਰਹੀ ਹੈ ਜੋ ਯਕੀਨਨ ਸੁਪਰਹਿੱਟ ਰਹੇਗੀ। ਦਿਲਜੀਤ ਦੇ ਸੁਪਰਹਿੱਟ ਗੀਤਾਂ ਅਤੇ ਬੇਮਿਸਾਲ ਕਾਮੇਡੀ ਤੋਂ ਇਲਾਵਾ ਦਰਸ਼ਕਾਂ ਨੂੰ ਪਹਿਲੀ ਵਾਰ ਦਿਲਜੀਤ ਅਤੇ ਸਰਗੁਣ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਿਹਾ, “ਬਾਬੇ ਭੰਗੜਾ ਪਾਉਂਦੇ ਨੇ ਸਾਡੇ ਵੱਲੋਂ ਕੀਤੀ ਇੱਕ ਕੋਸ਼ਿਸ਼ ਹੈ ਜਿਸਦੇ ਰਾਹੀਂ ਅਸੀਂ ਪੂਰੇ ਪੰਜਾਬ ਵਿੱਚ ਖੁਸ਼ੀਆਂ ਅਤੇ ਕਾਮੇਡੀ ਫੈਲਾਉਣਾ ਚਾਹੁੰਦੇ ਹਾਂ। ਹਰ ਸਾਲ ਮੈਂ ਇੱਕ ਅਜਿਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜਿਸ ਦਾ ਪੂਰਾ ਪਰਿਵਾਰ ਇਕੱਠੇ ਆਨੰਦ ਲੈ ਸਕੇ। ਇਹ ਫਿਲਮ ਉਸ ਦਿਸ਼ਾ 'ਚ ਇਕ ਅਜਿਹਾ ਕਦਮ ਹੈ ਜੋ ਕਿ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਵੇਗੀ। ਸਿਨੇਮਾਘਰਾਂ ਵਿੱਚ ਫਿਲਮ ਦੀ ਸਫਲਤਾ ਤੋਂ ਬਾਅਦ, ਮੈਂ ਅਸਲ ਵਿੱਚ ਉਹਨਾਂ ਦਰਸ਼ਕਾਂ ਦੇ ਪ੍ਰਤੀਕਰਮਾਂ ਦੀ ਉਡੀਕ ਕਰ ਰਿਹਾ ਹਾਂ ਜੋ ਜ਼ੀ ਪੰਜਾਬੀ 'ਤੇ ਇਸ ਫਿਲਮ ਨੂੰ ਦੇਖਣਗੇ।”
ਅਦਾਕਾਰਾ ਸਰਗੁਣ ਮਹਿਤਾ ਨੇ ਟਿੱਪਣੀ ਕੀਤੀ, “ਮੈਂ ਬਹੁਤ ਖੁਸ਼ ਹਾਂ ਕਿ ਹਰ ਰੋਲ ਦੇ ਨਾਲ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਬਾਬੇ ਭੰਗੜਾ ਪਾਉਂਦੇ ਨੇ ਮੈਨੂੰ ਉਹ ਮੌਕਾ ਦਿੱਤਾ। ਫਿਲਮ ਕਾਮੇਡੀ, ਰੋਮਾਂਸ ਦੇ ਨਾਲ-ਨਾਲ ਭਾਵਨਾਤਮਕ ਦ੍ਰਿਸ਼ ਪੇਸ਼ ਕਰਦੀ ਹੈ ਜੋ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਬਿਆਨ ਕਰਦੀ ਹੈ। ਦਿਲਜੀਤ ਨਾਲ ਇਹ ਮੇਰਾ ਪਹਿਲਾ ਸਹਿਯੋਗ ਹੈ ਅਤੇ ਮੈਨੂੰ ਉਸ ਨਾਲ ਫਿਲਮ ਦੀ ਸ਼ੂਟਿੰਗ ਕਰਨ ਦਾ ਬਹੁਤ ਵਧੀਆ ਅਨੁਭਵ ਰਿਹਾ।”
ਇਸ ਲਈ, ਇੱਕ ਸ਼ਾਨਦਾਰ ਐਤਵਾਰ ਲਈ ਤਿਆਰ ਰਹੋ 5 ਫਰਵਰੀ, ਦੁਪਹਿਰ 1 ਵਜੇ ਜ਼ੀ ਪੰਜਾਬ 'ਤੇ ਕਿਉਂਕਿ ਕਾਮੇਡੀ ਦਾ ਮਜ਼ਾ ਅਜੇ ਬਾਕੀ ਹੈ।