ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਦੋ ਗੈਂਗਸਟਰ ਭੇਜੇ ਜੇਲ੍ਹ, ਇਕ ਗੈਂਗਸਟਰ ਮੁੜ 6 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ
ਦੀਪਕ ਜੈਨ
ਜਗਰਾਓਂ, 4 ਫਰਵਰੀ 2023 - ਪਿਛਲੇ ਦਿਨੀਂ ਨਹਿਰੂ ਮਾਰਕੀਟ ਦੇ ਇਕ ਕਰਿਆਨਾ ਵਪਾਰੀ ਕੋਲੋਂ ਅਰਸ਼ ਡਾਲਾ ਗਿਰੋਹ ਵਲੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਜਗਰਾਓਂ ਪੁਲਿਸ ਨੇ 3 ਗੈਂਗਸਟਰਾਂ ਨੂੰ ਕਾਬੂ ਕਰਕੇ ਅਦਾਲਤ ਵਿਚੋਂ ਪੁਲਿਸ ਰਿਮਾਂਡ ਉੱਪਰ ਲਿਆ ਗਿਆ ਸੀ। ਅੱਜ ਉਹਨਾਂ ਗੈਂਗਸਟਰਾਂ ਦਾ ਰਿਮਾਂਡ ਖਤਮ ਹੋਣ ਤੇ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ। ਜਿਸ 'ਤੇ ਅਦਾਲਤ ਵਲੋਂ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਮਹਿੰਦਰ ਸਿੰਘ ਵਾਸੀ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਜਿਸਦੀ ਲੱਤ ਉੱਪਰ ਗੋਲੀ ਮਾਰਕੇ ਪੁਲਿਸ ਨੇ ਪਹਿਲੇ ਦਿਨ ਹੀ ਗਿਰਫ਼ਤਾਰ ਕਰ ਲਿਆ ਸੀ ,ਦਾ 6 ਫਰਵਰੀ ਤਕ ਪੁਲਿਸ ਰਿਮਾਂਡ ਵਧਾਇਆ ਗਿਆ ਹੈ ਜਦੋ ਕਿ ਗੈਂਗਸਟਰ ਅਮਨਾ ਅਤੇ ਸੁਖਵਿੰਦਰ ਵਾਸੀ ਚੂਹੜਚੱਕ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।