ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਆਪ ਆਗੂ ਐਡਵੋਕੇਟ ਰਾਹੁਲ ਸ਼ਰਮਾ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 4 ਫਰਵਰੀ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ , ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਰਾਹੁਲ ਸ਼ਰਮਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕੀਤਾ , ਉਨਾਂ ਕਿਹਾ ਕਿ ਕੇਂਦਰ ਨੂੰ ਹਮੇਸ਼ਾ ਪੰਜਾਬ ਦੀ ਤਰੱਕੀ ਰੜਕਦੀ ਰਹੀ ਹੈ, ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ
ਉਨ੍ਹਾ ਕਿਹਾ ਕਿ ਪੰਜਾਬ ਵਿਚ ਜਦੋਂ ਤੋਂ ਆਪ ਪਾਰਟੀ ਦੀ ਸਰਕਾਰ ਬਣੀ ਹੈ ਉਦੋ ਤੋਂ ਹੀ ਵਿਕਾਸ ਕੰਮ ਵੱਡੀ ਪੱਧਰ ਤੇ ਚੱਲ ਰਹੇ ਹਨ ਅਤੇ ਬਿਨਾ ਪੱਖਪਾਤ ਤੋਂ ਚੱਲ ਰਹੇ ਹਨ , ਨੌਜਵਾਨਾ ਨੂੰ ਰੋਜਗਾਰ ਦੇਣ ਲਈ ਸਰਕਾਰੀ ਨੌਕਰੀਆਂ ਦਿੱਤੀਆ ਜਾ ਰਹੀਆ ਹਨ , ਲੋਕਾ ਨੂੰ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਕ ਖੋਲੇ ਜਾ ਰਹੇ ਹਨ, ਭ੍ਰਿਸ਼ਟਾਚਰ ਨੂੰ ਖਤਮ ਕਰਨ ਲਈ ਰੋਜਾਨਾ ਵਿਜੀਲੈਂਸ ਵੱਲੋਂ ਰਿਸ਼ਵਤਖੋਰ ਫੜੇ ਜਾ ਰਹੇ ਹਨ, ਆਪ ਪਾਰਟੀ ਦੇ ਵਿਧਾਇਕ ਤੇ ਆਗੂ ਪਿੰਡਾ ਤੇ ਸ਼ਹਿਰਾ ਵਿਚ ਲੋਕਾ ਨੂੰ ਮਿਲਕੇ ਉਨ੍ਹਾ ਦੇ ਮਸਲੇ ਹੱਲ੍ਹ ਕਰਵਾ ਰਹੇ ਹਨ