ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਫੜਿਆ ਆਪ ਦਾ ਪੱਲਾ
- ਬੰਟੀ, ਥਾਪਰ, ਸੰਧੂ ਅਤੇ ਸ਼ੈਂਕੀ ਦੀ ਪ੍ਰਭਾਰੀ ਜਰਨੈਲ ਸਿੰਘ ਨੇ ਕਾਰਵਾਈ ਸ਼ਮੂਲੀਅਤ
ਸਰਬਜੀਤ ਸਿੰਘ ਪਨੇਸਰ
ਲੁਧਿਆਣਾ 4 ਫਰਵਰੀ 2023 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸ਼ੁਮਾਰ ਮਨਪ੍ਰੀਤ ਸਿੰਘ ਬੰਟੀ ਕਾਂਗਰਸੀ ਕੌਂਸਲਰ ਰਾਜੂ ਥਾਪਰ, ਬਲਜਿੰਦਰ ਸਿੰਘ ਸੰਧੂ ਅਤੇ ਅਕਾਲੀ ਦਲ ਦੇ ਸ਼ੈਂਕੀ ਬੇਦੀ ਨੇ ਵਿਧਾਇਕ ਮਦਨ ਲਾਲਾ ਬੱਗਾ, ਆਪ ਦੇ ਜਿਲਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਵਿਧਾਇਕ ਪੱਪੀ ਪਰਾਸ਼ਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪ ਦਾ ਪੱਲਾ ਫੜ ਲਿਆ।ਜਿਨਾ ਨੂੰ ਆਪ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਸ਼ਾਮਿਲ ਕਰਦਿਆਂ ਆਪ ਪਰਿਵਾਰ ਵਿੱਚ ਆਉਣ ਤੇ ਵਧਾਈ ਦਿੱਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਪ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋਏ ਲੋਕ ਦਿਨ ਬ ਦਿਨ ਆਪ ਚ ਸ਼ਾਮਿਲ ਹੋ ਰਹੇ ਹਨ।ਜਿਸ ਨਾਲ ਆਪ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਇਸ ਮੌਕੇ ਸ਼ਾਮਲ ਹੋਣ ਵਾਲੇ ਆਗੂਆਂ ਦੇ ਵਿੱਚ ਮਨਪ੍ਰੀਤ ਬੰਟੀ ਨੇ ਵੀ ਕਿਹਾ ਕਿ ਭਗਵੰਤ ਮਾਨ ਜੀ ਵੱਲੋਂ ਲਏ ਗਏ ਫੈਸਲਿਆਂ ਤੋਂ ਸਾਬਤ ਹੁੰਦਾ ਹੈ ਕਿ ਆਪ ਦੀ ਸਰਕਾਰ ਸਹੀ ਮਾਇਨੇ ਵਿੱਚ ਲੋਕਾਂ ਦੀ ਸਰਕਾਰ ਸਾਬਤ ਹੋ ਰਹੀ ਹੈ ਉਹਨਾਂ ਕਿਹਾ ਕਿ ਜਿਹੜੇ ਕੰਮ ਮਾਨ ਸਾਹਿਬ ਨੇ ਦਸਾਂ ਮਹੀਨਿਆਂ ਵਿੱਚ ਹੀ ਕਰ ਦਿੱਤੇ ਓਹ ਬਹੁਤ ਹੀ ਸ਼ਲਾਘਾ ਯੋਗ ਫ਼ੈਸਲੇ ਹਨ। ਜਿਸ ਦੇ ਚਲਦਿਆਂ ਆਪ ਦੇ ਨਾਲ ਜੁੜਨ ਦਾ ਫੈਸਲਾ ਲਿਆ ਗਿਆ ਹੈ।