← ਪਿਛੇ ਪਰਤੋ
ਪੰਜਾਬ ਵਿਚ ਅੱਜ 5 ਫਰਵਰੀ ਤੋਂ ਮਿਲੇਗਾ ਸਸਤਾ ਰੇਤਾ, ਪੜ੍ਹੋ ਵੇਰਵਾ ਚੰਡੀਗੜ੍ਹ, 5 ਫਰਵਰੀ, 2023: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ 5 ਫਰਵਰੀ ਤੋਂ ਸਸਤਾ ਦੇਣ ਦੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਖਿੱਚੀ ਹੈ। 7 ਜ਼ਿਲ੍ਹਿਆਂ ਵਿਚ 18 ਸੇਲ ਪੁਆਇੰਟ ਬਣਾਏ ਗਏ ਹਨ ਜਿਥੇ ਰੇਤਾ ਸਾਢੇ 5 ਰੁਪਏ ਪ੍ਰਤੀ ਫੁੱਟ ਮਿਲੇਗਾ। ਇਸ ਵਾਸਤੇ ਰੇਤਾ ਲੈਣ ਵਾਲੇ ਨੂੰ ਆਪਣੀ ਟਰੈਕਟਰ ਟਰਾਲੀ ਅਤੇ ਲੇਬਰ ਨਾਲ ਲਿਆਉਣੀ ਪਵੇਗੀ ਅਤੇ ਟਰਾਂਸਪੋਰਟ ਖਰਚਾ ਖਪਤਕਾਰ ਦਾ ਆਪਣਾ ਹੋਵੇਗਾ। ਰੇਤਾ ਸਾਢੇ ਪੰਜ ਰੁਪਏ ਫੁੱਟ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ 5 ਫਰਵਰੀ ਨੂੰ ਲੁਧਿਆਣਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ।
Total Responses : 169