← ਪਿਛੇ ਪਰਤੋ
ਡੇਰਾ ਸਿਰਸਾ ਮੁਖੀ ਨੇ ਆਪਣੇ ਵਿਰੋਧੀਆਂ ਨੂੰ ਦਿੱਤੀ ਚੁਣੌਤੀ, ਪੜ੍ਹੋ ਵੇਰਵਾ ਚੰਡੀਗੜ੍ਹ, 5 ਫਰਵਰੀ, 2023: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ। ਉਸਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਗੈਰ ਕਿਸੇ ਦਾ ਵੀ ਨਾਂ ਲਿਆ ਕਿਹਾ ਕਿ ਜੇਕਰ ਤੁਸੀਂ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਾ ਸਕਦੇ ਹੋ ਤਾਂ ਛੁਡਾ ਲਵੋ। ਇਹ ਵੀ ਵੱਡਾ ਕੰਮ ਹੋਵੇਗਾ। ਉਸਨੇ ਕਿਹਾ ਕਿ ਉਹ ਆਪ ਨਸ਼ਾ ਛੁਡਾਉਣ ਦੀ ਮੁਹਿੰਮ ਚਲਾ ਰਿਹਾ ਹੈ ਤੇ ਜੇਕਰ ਕੋਈ ਸਮਝਦਾ ਹੈ ਤਾਂ ਉਹ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੁਡਾ ਸਕਦਾ ਹੈ ਤਾਂ ਜ਼ਰੂਰਤ ਛੁਡਾਉਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਦਾ ਭਲਾ ਹੋਵੇਗਾ।
Total Responses : 169