ਸਿੱਧੂ ਮੂਸੇਵਾਲੇ ਦਾ ਪਾਉਂਦਾ ਹੈ ਭੁਲੇਖਾ ਇਹ ਨੌਜਵਾਨ ,ਗਾਇਕੀ ਦਾ ਹੈ ਸ਼ੌਕ ਅਤੇ ਸਿੱਧੂ ਮੂਸੇਵਾਲੇ ਦੀ ਯਾਦ ਚ ਲਿਖੇ ਗੀਤ
ਰੋਹਿਤ ਗੁਪਤਾ
ਗੁਰਦਾਸਪੁਰ ,5 ਫਰਵਰੀ 2023 : ਬਟਾਲਾ ਦਾ ਨੌਜਵਾਨ ਸੰਦੀਪ ਤੌਰ ਤੋਂ ਮੁਹਾਂਦਰੇ ਤੋਂ ਚੇਹਰੇ ਤੋਂ ਸਿੱਧੂ ਮੂਸੇਵਾਲੇ ਦਾ ਪਾਉਂਦਾ ਹੈ ਭੁਲੇਖਾ ਅਤੇ ਇਲਾਕੇ ਦੇ ਲੋਕ ਇਸ ਨੌਜਵਾਨ ਨੂੰ ਕਰਦੇ ਹਨ ਉਸਦੀ ਇਸ ਪਹਿਚਾਣ ਅਤੇ ਉਸਦੀ ਗਾਇਕੀ ਲਈ ਬੇਹੱਦ ਪਿਆਰ ,ਉਥੇ ਸੰਦੀਪ ਦਾ ਕਹਿਣਾ ਕਿ ਉਹ ਸਿੱਧੂ ਮੂਸੇਵਾਲਾ ਦੇ ਬਰਾਬਰ ਤਾ ਨਹੀਂ ਹੋ ਸਕਦਾ ਲੇਕਿਨ ਜਦ ਉਸ ਨੂੰ ਲੋਕਾਂ ਦਾ ਸਿੱਧੂ ਦੇ ਨਾਂਅ ਨਾਲ ਪਿਆਰ ਮਿਲਦਾ ਹੈ ਤਾ ਉਸ ਲਈ ਉਹ ਘੜੀ ਅਤੇ ਪਲ ਵੱਖ ਹੀ ਹੁੰਦੇ ਹਨ ਅਤੇ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਦੀਪ ਨੂੰ ਮਿਲਣ ਤੇ ਸ਼ੁੱਭਦੀਪ ਵਾਂਗ ਉਹਨਾਂ ਦਾ ਪੁੱਤ ਆਖ ਦਿਤਾ ਪਿਆਰ ਨਹੀਂ ਭੁਲਦਾ ਹੈ ਸੰਦੀਪ |
ਬਟਾਲਾ ਦੇ ਪਿੰਡ ਕੋਟਲੀ ਦਾ ਰਹਿਣ ਵਾਲਾ ਸੰਦੀਪ ਸਿੰਘ ਜੋ ਛੋਟੇ ਹੁੰਦੇ ਤੋਂ ਗਾਇਕੀ ਦਾ ਸ਼ੌਕ ਰੱਖਦਾ ਪਹਿਲਾ ਸਕੂਲ ਫਿਰ ਕਾਲਜ ਅਤੇ ਹੁਣ ਇਕ ਪ੍ਰੋਫੇਸ਼ਿਓਨਾਲ ਗਾਇਕ ਬਣਨ ਦੀ ਸੋਚ ਨਾਲ ਅਗੇ ਵੱਧ ਰਿਹਾ ਹੈ | ਸੰਦੀਪ ਦਾ ਕਹਿਣਾ ਹੈ ਕਿ ਜਿਥੇ ਉਸਦੀ ਗਾਇਕੀ ਦੀ ਵਜਹ ਨਾਲ ਇਕ ਪਹਿਚਾਣ ਜਰੂਰ ਬਣ ਰਹੀ ਹੈ ਲੇਕਿਨ ਜੋ ਪ੍ਰਮਾਤਮਾ ਵਲੋਂ ਉਸਨੂੰ ਜੋ ਚੇਹਰਾ ਮਿਲਿਆ ਹੈ ਉਸ ਲਈ ਲੋਕ ਉਸਨੂੰ ਵੱਧ ਪਿਆਰ ਕਰਦੇ ਹਨ | ਸੰਦੀਪ ਆਖਦਾ ਹੈ ਲੋਕ ਅਕਸਰ ਉਸ ਨੂੰ ਇਹ ਆਖਦੇ ਹਨ ਕਿ ਉਹ ਸਿੱਧੂ ਮੂਸੇਵਾਲੇ ਦਾ ਭੁਲੇਖਾ ਪਾਉਂਦਾ ਹੈ | ਅਤੇ ਜਿਥੇ ਉਹ ਖੁਦ ਗਾਇਕੀ ਸਿੱਖ ਰਿਹਾ ਹੈ ਉਹ ਲੰਬੇ ਸਮੇ ਤੋਂ ਸਿੱਧੂ ਦਾ ਫੈਨ ਵੀ ਹੈ ਅਤੇ ਜਦ ਸਿੱਧੂ ਬਾਈ ਦਾ ਦੇਹਾਂਤ ਹੋਇਆ ਤਾ ਦਿਲ ਨੂੰ ਵੱਡਾ ਦੁੱਖ ਸੀ ਅਤੇ ਉਹ ਪਿੰਡ ਮੂਸੇਵਾਲਾ ਆਪਣੇ ਪਿਤਾ ਨਾਲ ਗਿਆ ਤਾ ਜਦ ਉਥੇ ਆਏ ਲੋਕਾਂ ਚ ਖੜ ਸਿੱਧੂ ਬਾਈ ਦੀ ਯਾਦ ਚ ਖੁਦ ਲਿਖਿਆ ਗੀਤ ਗਾ ਰਿਹਾ ਸੀ ਤਾ ਸਿੱਧੂ ਦੇ ਪਿਤਾ ਨੇ ਕੋਲ ਬੁਲਾਇਆ ਅਤੇ ਇਹ ਆਖ ਦਿਲੋਂ ਪਿਆਰ ਦਿਤਾ ਕਿ ਤੂੰ ਤਾ ਸ਼ੁੱਭਦੀਪ ਵਾਂਗ ਹੀ ਲੱਗਦਾ ਹੈ ਅਤੇ ਸੰਦੀਪ ਆਖਦਾ ਹੈ ਕਿ ਉਹ ਪਲ ਅਤੇ ਅਲਫਾਜ਼ ਉਹਨਾਂ ਦੇ ਨਹੀਂ ਭੁਲਦੇ ਅਤੇ ਗਾਇਕੀ ਚ ਸੰਦੀਪ ਇਕ ਵੱਖ ਮੁਕਾਮ ਬਣਾਉਣ ਲਈ ਆਪਣਾ ਸਫਰ ਤਹਿ ਕਰ ਰਿਹਾ ਹੈ |