ਮੋਹਾਲੀ ਦੇ ਸਪਾ ਸੈਂਟਰ 'ਚੋਂ ਹਿਰਾਸਤ 'ਚ ਲਏ 36 ਨੌਜਵਾਨ
ਮੋਹਾਲੀ, 5 ਫ਼ਰਵਰੀ 2023 : ਮੋਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਪਾ ਸੈਂਟਰ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਹਨ, ਜਦਕਿ ਕੁਝ ਸਪਾ ਸੈਂਟਰਾਂ ਕੋਲ ਆਯੁਰਵੈਦਿਕ ਮਸਾਜ ਦਾ ਲਾਇਸੈਂਸ ਹੈ ਪਰ ਇਨ੍ਹਾਂ 'ਚ ਬਾਡੀ ਮਸਾਜ ਦਾ ਧੰਦਾ ਕੀਤਾ ਜਾਂਦਾ ਹੈ। ਦਰਅਸਲ ਇਹ ਕਾਰਵਾਈ ਟ੍ਰਿਪਲ-ਸੀ ਕਮਰਸ਼ੀਅਲ ਮਾਰਕੀਟ 'ਚ ਚੱਲ ਰਹੇ ਸਪਾ ਸੈਂਟਰ 'ਤੇ ਕੀਤੀ ਗਈ ਹੈ। ਵੱਖ-ਵੱਖ ਸਪਾ ਸੈਂਟਰਾਂ 'ਤੇ ਕਾਰਵਾਈ ਦੌਰਾਨ ਪੁਲਿਸ ਨੇ 36 ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ 'ਚ ਲਿਆ ਹੈ |